Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeDuniyaਫਰਾਂਸ 'ਚ ਭਾਰੀ ਬਰਫ਼ਬਾਰੀ, ਬਿਜਲੀ ਬੰਦ ਤੇ ਆਵਾਜਾਈ ਹੋਈ ਠੱਪ

ਫਰਾਂਸ ‘ਚ ਭਾਰੀ ਬਰਫ਼ਬਾਰੀ, ਬਿਜਲੀ ਬੰਦ ਤੇ ਆਵਾਜਾਈ ਹੋਈ ਠੱਪ

 

ਪੈਰਿਸ – ਫਰਾਂਸ ਵਿਚ ਤੂਫਾਨ ਕੈਟਾਨੋ ਦੁਆਰਾ ਲਿਆਂਦੀ ਗਈ ਭਾਰੀ ਬਰਫਬਾਰੀ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੈ। ਬਰਫਬਾਰੀ ਕਾਰਨ ਫਰਾਂਸ ਦੇ ਲਗਭਗ 170,000 ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਅਤੇ ਆਵਾਜਾਈ ਠੱਪ ਹੈ।

ਇੱਕ ਪ੍ਰੈਸ ਕਾਨਫਰੰਸ ‘ਚ ਬੋਲਦੇ ਹੋਏ ਪੈਨੀਅਰ-ਰਨਚਰ ਨੇ ਦੱਸਿਆ ਕਿ ਖਰਾਬ ਹੋਏ ਪਾਵਰ ਨੈਟਵਰਕ ਦੀ ਮੁਰੰਮਤ ਲਈ 1,400 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਸਿਨਹੂਆ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਚੱਲ ਰਹੇ ਤੂਫਾਨ ਦੇ ਦੌਰਾਨ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ ਵਧਣ ਦੀ ਉਮੀਦ ਹੈ।

ਮੰਤਰੀ ਨੇ ਚਿਤਾਵਨੀ ਦਿੱਤੀ ਕਿ ਵੀਰਵਾਰ ਰਾਤ ਤੱਕ ਬਰਫਬਾਰੀ ਜਾਰੀ ਰਹੇਗੀ, ਜਿਸ ਨਾਲ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ। ਉਸਨੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਤੂਫ਼ਾਨ ਨੇ ਆਵਾਜਾਈ ਵਿਚ ਵੀ ਕਾਫ਼ੀ ਵਿਘਨ ਪਾਇਆ। ਫ੍ਰੈਂਚ ਸਿਵਲ ਐਵੀਏਸ਼ਨ ਅਥਾਰਟੀ ਨੇ ਰਿਪੋਰਟ ਦਿੱਤੀ ਕਿ ਪੈਰਿਸ ਦੇ ਚਾਰਲਸ ਡੀ ਗੌਲ ਹਵਾਈ ਅੱਡੇ ‘ਤੇ ਭਾਰੀ ਦੇਰੀ ਦੀ ਸੰਭਾਵਨਾ ਹੈ ਅਤੇ ਗੰਭੀਰ ਮੌਸਮ ਕਾਰਨ ਏਅਰਲਾਈਨਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਹਵਾਈ ਕੇਂਦਰ ਤੋਂ 10 ਪ੍ਰਤੀਸ਼ਤ ਉਡਾਣਾਂ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਫਰਾਂਸ ਦੀ ਰਾਸ਼ਟਰੀ ਰੇਲਵੇ ਕੰਪਨੀ SNCF ਨੇ ਵੀ ਸੋਸ਼ਲ ਮੀਡੀਆ ‘ਤੇ ਘੋਸ਼ਣਾ ਕੀਤੀ ਹੈ ਕਿ ਫਰਾਂਸ ਵਿੱਚ ਹਾਈ-ਸਪੀਡ ਰੇਲ ਸੇਵਾਵਾਂ ਜਾਂ ਤਾਂ ਮੁਅੱਤਲ ਕੀਤੀਆਂ ਗਈਆਂ ਹਨ ਜਾਂ ਸੁਰੱਖਿਆ ਕਾਰਨਾਂ ਕਰਕੇ ਸੀਮਤ ਹਨ।