Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਸਮਝੌਤਾ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਨਜ਼ਦੀਕੀ ਸਹਿਯੋਗ ਵਿਕਸਿਤ ਕਰੇਗਾ:...

ਸਮਝੌਤਾ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਨਜ਼ਦੀਕੀ ਸਹਿਯੋਗ ਵਿਕਸਿਤ ਕਰੇਗਾ: ਦੀਪਤੀ ਉੱਪਲ


ਚੰਡੀਗੜ੍ਹ–
ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਅਤੇ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਪੰਜਾਬ ਮਿਊਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ (ਪੀ.ਐੱਮ.ਆਈ.ਡੀ.ਸੀ.) ਨੇ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਹੁਡਕੋ ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ।

ਇੱਥੇ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਵਿਖੇ ਪੀ.ਐੱਮ.ਆਈ.ਡੀ.ਸੀ. ਦੇ ਸੀ.ਈ.ਓ ਦੀਪਤੀ ਉੱਪਲ ਅਤੇ ਹੁਡਕੋ ਦੇ ਡਾਇਰੈਕਟਰ ਕਾਰਪੋਰੇਟ ਯੋਜਨਾ ਐਮ. ਨਾਗਰਾਜ ਨਸਲ ਸਮਝੌਤੇ ਉੱਪਰ ਹਸਤਾਖਰ ਕੀਤੇ।ਇਸ ਉਪਰੰਤ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਰਵਜੋਤ ਸਿੰਘ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਸ਼ਹਿਰ ਵਾਸੀਆਂ ਨੂੰ ਬਿਹਤਰ ਅਤੇ ਮਿਆਰੀ ਸੇਵਾਵਾ ਦੇਣ ਲਈ ਕਾਰਜਪ੍ਰਣਾਲੀ ਵਿੱਚ ਸੁਧਾਰ ਕੀਤੇ ਜਾ ਰਹੇ ਜਿਨ੍ਹਾਂ ਦੀ ਲੜੀ ਤਹਿਤ ਅੱਜ ਇਹ ਸਮਝੌਤਾ ਹੋਇਆ ਹੈ।

ਸ਼੍ਰੀਮਤੀ ਉੱਪਲ ਨੇ ਕਿਹਾ ਕਿ ਇਹ ਸਮਝੌਤਾ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਨਜ਼ਦੀਕੀ ਸਹਿਯੋਗ ਵਿਕਸਿਤ ਕਰੇਗਾ। ਹੁਡਕੋ ਦਾ ਹਿਊਮਨ ਸੈਟਲਮੈਂਟਸ ਮੈਨੇਜਮੈਂਟ ਇੰਸਟੀਚਿਊਟ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨਾਲ ਮਿਲ ਕੇ ਸਮਰੱਥਾ ਨਿਰਮਾਣ ਦੇ ਪ੍ਰੋਗਰਾਮ ਕਰਵਾਏਗਾ।

ਇਸ ਮੌਕੇ ਹੁਡਕੋ ਤੋਂ ਖੇਤਰੀ ਮੁਖੀ ਸੰਜੇ ਭਾਰਗਵ, ਸੰਯੁਕਤ ਜਨਰਲ ਮੈਨੇਜਰ (ਪ੍ਰੋਜੈਕਟ) ਸ਼ੋਭਾ ਕੁਮਾਰ, ਸੰਯੁਕਤ ਜਨਰਲ ਮੈਨੇਜਰ (ਲਾਅ) ਸੰਜੀਵ ਚੋਪੜਾ ਅਤੇ ਸੀਨੀਅਰ ਮੈਨੇਜਰ (ਸਕੱਤਰ) ਅਸ਼ੀਸ਼ ਗੋਇਲ ਅਤੇ ਪੀ.ਐੱਮ.ਆਈ.ਡੀ.ਸੀ. ਦੇ ਜਨਰਲ ਮੈਨੇਜਰ (ਪ੍ਰੋਜੈਕਟ) ਹਰਸਤਿੰਦਰਪਾਲ ਸਿੰਘ ਢਿੱਲੋਂ, ਮੈਨੇਜਰ (ਸਮਰੱਥਾ ਨਿਰਮਾਣ) ਡਾ. ਮਨਪ੍ਰੀਤ ਧਾਲੀਵਾਲ ਤੇ ਡਾ. ਸੁਮਿਤ ਅਰੋੜਾ ਅਤੇ ਸੰਸਥਾਗਤ ਮਜ਼ਬੂਤੀ ਮਾਹਿਰ ਹਾਜ਼ਰ ਸਨ।