ਨਿਊਯਾਰਕ – ਬੀਤੇ ਦਿਨ ਅਮਰੀਕਾ ਦੇ ਸੂਬੇ ਵਰਜੀਨੀਆ ਵਿਚ ਹੋਈ ਵਰਲਡ ਪਾਵਰ ਲਿਫਟਿੰਗ ਅਤੇ ਬੈੱਚ ਪ੍ਰੈੱਸ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤ ਤੋਂ ਪੰਜਾਬ ਦੇ ਜਲੰਧਰ ਸ਼ਹਿਰ ਦੇ ਨਿਵਾਸੀ ਵਿਕਾਸ ਵਰਮਾ ਨੇ ਆਪਣੇ ਭਾਰ ਦੇ ਵਰਗ ਵਿੱਚ 152.5 ਕਿਲੋਗ੍ਰਾਮ ਦੀ ਬੈਚ ਪ੍ਰੈੱਸ ਲਾ ਕੇ ਗੋਲਡ ਮੈਡਲ ਜਿੱਤਿਆ।
ਗੱਲਬਾਤ ਦੋਰਾਨ ਗੋਲਡ ਮੈਡਲ ਜੇਤੂ ਵਿਕਾਸ ਵਰਮਾ ਨੇ ਦੱਸਿਆ ਕਿ ਇਸ ਗੋਲਡ ਮੈਡਲ ਦੇ ਸਿਹਰਾ ਮੇਰੇ ਮਾਰਗਦਰਸਕ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੈ ਗੋਗਨਾ ਭੁਲੱਥ ਨੂੰ ਜਾਂਦਾ ਹੈ। ਜਿੰਨਾਂ ਨੇ ਮੈਨੂੰ ਪਾਵਰਲਿਫਟਿੰਗ ਦੇ ਰਾਹ ਵੱਲ ਤੋਰਿਆ ਅਤੇ ਮੇਰੇ ਮਾਰਗ ਦਰਸ਼ਕ ਬਣੇ। ਇਸ ਤੋਂ ਪਹਿਲੇ ਵਿਕਾਸ ਵਰਮਾ ਸੰਨ 2022 ਵਿੱਚ ਦੁੱਬਈ ਅਤੇ ਸਲਵਾਕੀਆ ਵਿੱਚ ਹੋਏ ਮੁਕਾਬਲਿਆਂ ਵਿੱਚ ਵੀ ਦੋ ਗੋਲਡ ਮੈਡਲ ਜਿੱਤ ਚੁੱਕਿਆ ਹੈ। ਜੇਤੂ ਵਿਕਾਸ ਵਰਮਾ ਨੇ ਕਿਹਾ ਕਿ ਖੇਡਾਂ ਦੀ ਦੁਨੀਆ ਵਿੱਚ ਪੰਜਾਬੀਆਂ ਦੀ ਵੱਖਰੀ ਪਹਿਚਾਣ ਹੈ। ਪੰਜਾਬੀਆਂ ਨੇ ਖੇਡ ਜਗਤ ਵਿੱਚ ਵੱਡੇ ਮੁਕਾਮ ਹਾਸਲ ਕਰਕੇ ਦੁਨੀਆ ਭਰ ਵਿੱਚ ਆਪਣਾ ਨਾਂ ਚਮਕਾਇਆ ਹੈ। ਅਤੇ ਪੰਜਾਬ ਦੇ ਨੌਜਵਾਨ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ।