ਨੈਸ਼ਨਲ : ਜੇਕਰ ਤੁਸੀਂ ਵੀ ਆਉਣ ਵਾਲੇ ਦਿਨਾਂ ਵਿੱਚ ਰੇਲ ਗੱਡੀ ਰਾਹੀਂ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਚੈਕ ਕਰ ਲਓ ਕਿ ਤੁਹਾਡੀ ਰੇਲਗੱਡੀ ਕਿਤੇ ਕੈਂਸਲ ਤਾਂ ਨਹੀਂ ਹੋਈ। ਦਰਅਸਲ, 1 ਦਸੰਬਰ ਤੱਕ ਰੇਲਵੇ ਨੇ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਆਪਣੇ ਨੈੱਟਵਰਕ ਨੂੰ ਆਧੁਨਿਕ ਬਣਾਉਣ ਅਤੇ ਨਵੀਆਂ ਲਾਈਨਾਂ ਜੋੜਨ ਲਈ ਵੱਖ-ਵੱਖ ਡਿਵੀਜ਼ਨਾਂ ਵਿੱਚ ਕੰਮ ਕਰ ਰਿਹਾ ਹੈ। ਇਸ ਕਾਰਨ ਛੱਤੀਸਗੜ੍ਹ ਅਤੇ ਹੋਰ ਰਾਜਾਂ ਵਿੱਚੋਂ ਲੰਘਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁਰੰਮਤ ਦੇ ਕੰਮ ਅਤੇ ਕੰਮਕਾਜ ਵਿੱਚ ਸੁਧਾਰ ਦੇ ਮੱਦੇਨਜ਼ਰ ਵੀ ਇਹ ਫ਼ੈਸਲੇ ਲਏ ਗਏ ਹਨ।ਬਿਲਾਸਪੁਰ-ਇੰਦੌਰ ਨਰਮਦਾ ਐਕਸਪ੍ਰੈਸ (18234)
ਬਿਲਾਸਪੁਰ-ਭੋਪਾਲ ਐਕਸਪ੍ਰੈਸ (18236)
ਜਬਲਪੁਰ-ਅੰਬਿਕਾਪੁਰ ਐਕਸਪ੍ਰੈਸ (11265)
ਰੀਵਾ-ਬਿਲਾਸਪੁਰ ਐਕਸਪ੍ਰੈਸ (18248)
24 ਤੋਂ 30 ਨਵੰਬਰ ਤੱਕ:
ਚਿਰਮੀਰੀ-ਚੰਦੀਆ ਰੋਡ ਪੈਸੰਜਰ ਸਪੈਸ਼ਲ (08269)
ਖ਼ਾਸ ਤਾਰੀਖ਼ਾਂ ‘ਤੇ ਰੱਦ:
25, 27 ਅਤੇ 29 ਨਵੰਬਰ: ਰੀਵਾ-ਚਿਰਮੀਰੀ ਪੈਸੰਜਰ ਸਪੈਸ਼ਲ (11751)
26, 28 ਅਤੇ 30 ਨਵੰਬਰ: ਚਿਰਮੀਰੀ-ਅਨੂਪੁਰ ਪੈਸੰਜਰ ਸਪੈਸ਼ਲ (05755)
24 ਅਤੇ 26 ਨਵੰਬਰ: ਦੁਰਗ-ਕਾਨਪੁਰ ਐਕਸਪ੍ਰੈਸ (18203)
ਰੇਲਵੇ ਦੁਆਰਾ ਰੱਦ ਕੀਤੀਆਂ ਗਈਆਂ ਜ਼ਿਆਦਾਤਰ ਟਰੇਨਾਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਲੰਘਣ ਵਾਲੇ ਰੂਟਾਂ ‘ਤੇ ਹਨ। ਇਨ੍ਹਾਂ ਵਿੱਚ ਬਿਲਾਸਪੁਰ, ਭੋਪਾਲ, ਜਬਲਪੁਰ, ਅੰਬਿਕਾਪੁਰ, ਦੁਰਗ ਅਤੇ ਰੀਵਾ ਵਰਗੇ ਮੁੱਖ ਸਥਾਨ ਸ਼ਾਮਲ ਹਨ।