ਨਵੀਂ ਦਿੱਲੀ ਵਿਦੇਸ਼ ਯਾਤਰਾ ਲਈ ਯਾਤਰੀ ਦੇ ਪਾਸਪੋਰਟ ’ਤੇ ਗ੍ਰੀਸ ਦੇ ਜਾਅਲੀ ਵੀਜ਼ੇ ਦਾ ਪ੍ਰਬੰਧ ਕਰਨ ਵਾਲੇ ਪੰਜਾਬ ਦੇ ਇਕ ਏਜੰਟ ਰਾਹੁਲ ਅਰੋੜਾ ਨੂੰ ਆਈ. ਜੀ. ਆਈ. ਹਵਾਈ ਅੱਡੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਪੁਲਸ ਮੁਲਜ਼ਮ ਏਜੰਟ ਦੇ ਬੈਂਕ ਖਾਤਿਆਂ ਅਤੇ ਫੋਨ ਦੀ ਜਾਂਚ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਫਰਜ਼ੀ ਤਰੀਕੇ ਨਾਲ ਵਿਦੇਸ਼ ਭੇਜਿਆ ਅਤੇ ਵਿਦੇਸ਼ਾਂ ’ਚ ਉਸ ਦੇ ਕਿਹੜੇ-ਕਿਹੜੇ ਸਾਥੀ ਫਰਜ਼ੀ ਕੰਮ ਕਰ ਰਹੇ ਹਨ। ਪੁਲਸ ਉਸ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕਰ ਰਹੀ ਹੈ।