ਰਾਜਸਥਾਨ- ਹਿੰਦੁਸਤਾਨ ਕਾਪਰ ਲਿਮਟਿਡ ਦੀ ਕੋਲਿਹਾਨ ਖਾਨ ‘ਚ ਫਸੇ 15 ਲੋਕਾਂ ‘ਚੋਂ 3 ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ 12 ਲੋਕਾਂ ਨੂੰ ਬਚਾਏ ਜਾਣ ਦੀ ਵੀ ਉਮੀਦ ਹੈ। ਮੰਗਲਵਾਰ ਸ਼ਾਮ ਨੂੰ ਹੋਏ ਇਸ ਹਾਦਸੇ ‘ਚ 15 ਅਧਿਕਾਰੀ ਫਸ ਗਏ ਸਨ। ਨੀਮਕਾਠਾ ਜ਼ਿਲੇ ਦੀ ਇਸ ਖਾਨ ‘ਚ 1875 ਫੁੱਟ ਦੀ ਡੂੰਘਾਈ ‘ਤੇ ਲਿਫਟ ਚੇਨ ਟੁੱਟ ਗਈ। ਅੰਦਰ ਫਸੇ ਲੋਕਾਂ ਲਈ ਦਵਾਈਆਂ ਅਤੇ ਖਾਣੇ ਦੇ ਪੈਕੇਟ ਰਾਤ ਨੂੰ ਭੇਜੇ ਗਏ। ਇਸ ਦੇ ਨਾਲ ਹੀ ਐਂਬੂਲੈਂਸਾਂ ਅਤੇ ਡਾਕਟਰਾਂ ਦੀਆਂ ਟੀਮਾਂ ਨੂੰ ਵੀ ਰਾਤ ਤੋਂ ਹੀ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। । 14 ਮਈ ਦੀ ਸ਼ਾਮ ਨੂੰ ਕੇ.ਸੀ.ਸੀ. ਮੁਖੀ ਸਮੇਤ ਵਿਜੀਲੈਂਸ ਟੀਮ ਖਾਣਾਂ ਵਿੱਚ ਉਤਰੀ ਸੀ। ਰਾਤ 8:10 ਵਜੇ ਖਾਨਾਂ ਤੋਂ ਨਿਕਲਦੇ ਸਮੇਂ ਲਿਫਟ ਦੀ ਚੇਨ ਟੁੱਟ ਗਈ। ਕੋਲਕਾਤਾ ਤੋਂ ਵਿਜੀਲੈਂਸ ਟੀਮ ਅਤੇ ਖੇਤਰੀ ਕਾਪਰ ਕਾਰਪੋਰੇਸ਼ਨ (ਕੇਸੀਸੀ) ਦੇ ਸੀਨੀਅਰ ਅਧਿਕਾਰੀ ਲਿਫਟ ਵਿੱਚ ਹਨ।