ਪਟਿਆਲਾ : ਕੋਤਵਾਲੀ ਪਟਿਆਲਾ ਥਾਣਾ ਅਧੀਨ ਆਉਂਦੇ ਕਲੋੜੀ ਗੇਟ ਸ਼ਮਸ਼ਾਨ ਘਾਟ ਵਿਚ ਇਕ ਨੌਜਵਾਨ ਦਾ ਦਿਨ ਦਿਹਾੜੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਨਵਨੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵਨੀਤ ਸ਼ੁਕਰਵਾਰ ਸਵੇਰੇ ਸ਼ਮਸ਼ਾਨਘਾਟ ਵਿਚ ਆਪਣੇ ਤਾਏ ਦੇ ਫੁੱਲ ਚੁਗਣ ਦੀ ਰਸਮ ਲਈ ਪੁੱਜਾ ਸੀ। ਇਸ ਦੌਰਾਨ ਅਣਪਛਾਤਿਆਂ ਵਿਚ ਨਵਨੀਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਸਿਰ ਵਿਚ ਗੋਲ਼ੀ ਲੱਗਣ ਕਾਰਨ ਨੌਜਵਾਨ ਨਵਨੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਜਿਸ ਮਗਰੋਂ ਪੁਲਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।