ਗੁਰਦਾਸਪੁਰ – ਗੁਰਦਾਸਪੁਰ ਦੇ ਪੈਟਰੋਲ ਪੰਪ ‘ਤੇ ਕੰਮ ਕਰਦੇ 2 ਨੌਜਵਾਨਾਂ ਦਾ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਢਾਬੇ ‘ਤੇ ਖਾਣਾ ਖਾਣ ਲਈ ਗਏ ਸੀ ਕਿ ਇਸ ਦੌਰਾਨ ਤੇਜ਼ ਰਫ਼ਤਾਰ ਗੱਡੀ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਉੱਥੇ ਹੀ ਇਸ ਹਾਦਸੇ ‘ਚ ਇਕ ਨੌਜਵਾਨ ਅਮਿਤ ਕੁਮਾਰ ਜਿਸ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ, ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਦੂਸਰਾ ਉਸਦਾ ਸਾਥੀ ਲੱਕੀ ਉਮਰ ਕਰੀਬ 26 ਸਾਲ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।ਜਿਸ ਦਾ ਇਲਾਜ ਇਕ ਨਿੱਜੀ ਹਸਪਤਾਲ ਚ ਚੱਲ ਰਿਹਾ ਹੈ ।
ਉੱਥੇ ਹੀ ਦੋਵਾਂ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਡਿਊਟੀ ਰਾਤ ਤੱਕ ਪੈਟਰੋਲ ਪੰਪ ‘ਤੇ ਸੀ ਅਤੇ ਇਹ ਦੋਵੇਂ ਕੰਮ ਖ਼ਤਮ ਕਰ ਜਦ ਰਾਤ ਖਾਣਾ ਖਾਣ ਲਈ ਬਾਹਰ ਗਏ ਤਾਂ ਇਹ ਹਾਦਸਾ ਹੋ ਗਿਆ। ਜਦਕਿ ਪੂਰੀ ਰਾਤ ਇਨ੍ਹਾਂ ਦਾ ਕੁਝ ਪਤਾ ਨਹੀਂ ਸੀ ਤਾਂ ਸਵੇਰੇ ਪੁਲਸ ਵੱਲੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਸਾਥੀਆਂ ਦਾ ਦੇਰ ਰਾਤ ਹਾਦਸਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਅਮਿਤ ਦੀ ਮੌਤ ਹੋ ਗਈ ਹੈ ਜਦਕਿ ਲੱਕੀ ਦੀ ਹਾਲਤ ਵੀ ਗੰਭੀਰ ਹੈ ਅਤੇ ਇਹ ਦੋਵੇਂ ਦੋਸਤ ਹਿਮਾਚਲ ਦੇ ਰਹਿਣ ਵਾਲੇ ਹਨ ।