ਰੂਸ ਅਤੇ ਯੂਕਰੇਨ ਜੰਗ ਤੀਜੇ ਸਾਲ ’ਚ ਦਾਖਲ ਹੋਣ ਦੇ ਬਾਵਜੂਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਵਾਈ ਰੱਖਿਆ ਪ੍ਰਣਾਲੀਆਂ ਦੀ ਘਾਟ ਕਾਰਨ ਯੂਕ੍ਰੇਨ ਰੂਸੀ ਹਮਲਿਆਂ ਕਾਰਨ ਜੰਗ ਮੈਦਾਨ ’ਚ ਪਿੱਛੇ ਹਟਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਰੂਸ ਨੇ ਯੂਕ੍ਰੇਨ ’ਤੇ ਹਮਲੇ ਤੇਜ਼ ਕਰ ਦਿੱਤੇ ਹਨ ਤੇ ਯੂਕਰੇਨ ਦੇ 9 ਪਿੰਡਾਂ ‘ਤੇ ਕਬਜ਼ਾ ਕਰ ਲਿਆ ਹੈ। ਹਾਲਾਂਕਿ ਯੂਕਰੇਨ ਨੇ ਰੂਸ ਦੇ ਇਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਕੀਤਾ ਤੇ ਕਿਹਾ ਹੈ ਕਿ ਰੂਸ ਨੇ ਸਿਰਫ ਪੰਜ ਪਿੰਡਾਂ ’ਤੇ ਕਬਜ਼ਾ ਕੀਤਾ ਹੈ। ਤੇਜ਼ ਹੋਏ ਇਸ ਸੰਘਰਸ਼ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਪੋਰਿਸ਼ ਤੋਂ ਰੇਲ ਗੱਡੀ ਦੇ 9 ਘੰਟਿਆਂ ਦੇ ਸਫ਼ਰ ਤੋਂ ਬਾਅਦ ਅੱਜ ਯੂਕ੍ਰੇਨ ਦੀ ਰਾਜਧਾਨੀ ਪਹੁੰਚੇ। ਦਰਅਸਲ ਅਮਰੀਕਾ ਨੇ ਇਕ ਵਾਰ ਫਿਰ ਯੂਕਰੇਨ ਲਈ ਰਾਹਤ ਪੈਕੇਜ਼ ਦਾ ਐਲਾਨ ਕੀਤਾ ਹੈ। ਇਸ ਪੈਕੇਜ਼ ਨੂੰ ਲੈ ਕੇ ਯੂਕ੍ਰੇਨ ਦਾ ਸਮਰੱਥਨ ਜਤਾਉਣ ਲਈ ਵਿਦੇਸ਼ ਮੰਤਰੀ ਵੱਲੋਂ ਯੂਕ੍ਰੇਨ ਦਾ ਦੌਰਾ ਕੀਤਾ ਜਾ ਰਿਹਾ ਹੈ। ਇਹ ਵੀ ਦੱਸ ਦਈਏ ਕਿ ਅਮਰੀਕਾ ਵੱਲੋਂ ਯੂਕ੍ਰੇਨ ਲਈ ਦੋ ਅਰਬ ਅਮਰੀਕੀ ਡਾਲਰ ਦਾ ਹਥਿਆਰ ਪੈਕੇਜ਼ ਦਿੱਤਾ ਗਿਆ ਹੈ।
ਕੀਵ ਦੇ ਦੋ ਦਿਨਾ ਦੌਰੇ ’ਤੇ ਪਹੁੰਚੇ ਬਲਿੰਕਨ ਨੇ ਕਿਹਾ ਕਿ ਬਾਇਡੇਨ ਪ੍ਰਸ਼ਾਸਨ ਨੇ ਯੂਕਰੇਨ ਲਈ 2 ਬਿਲੀਅਨ ਡਾਲਰ ਦੇ ਸੈਨਿਕ ਹਥਿਆਰਾਂ ਦੇ ਪੈਕਜ਼ ਨੂੰ ਮੰਜ਼ੂਰੀ ਦਿੱਤੀ ਹੈ ਜੋ ਕਾਂਗਰਸ ਦੁਆਰਾ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਲਿੰਕਨ ਨੇ ਸਾਂਝੀ ਕਾਨਫ਼ਰੰਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਯੂਕ੍ਰੇਨ ਵਿੱਚ ਜੋ ਵੀ ਤਬਾਹੀ ਹੋਇਆ ਉਸ ਦੀ ਭਰਪਾਈ ਰੂਸ ਤੋਂ ਕਰਵਾਈ ਜਾਵੇਗੀ। ਅਮਰੀਕਾ ਇੰਨੀ ਸ਼ਕਤੀ ਰੱਖਦਾ ਹੈ ਕਿ ਅਮਰੀਕਾ ’ਚ ਰੂਸੀ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਸਕਦ ਹੈ। ਇੰਨ੍ਹਾਂ ਜ਼ਬਤੀ ਜਾਇਦਾਦਾਂ ਦੀ ਵਰਤੋਂ ਯੂਕ੍ਰੇਨ ਵਿੱਚ ਪੁਨਰ-ਨਿਰਮਾਣ ਲਈ ਕੀਤੀ ਜਾਵੇਗੀ।