Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਸੁਖਬੀਰ ਸਿੰਘ ਬਾਦਲ ਗਲ ਵਿੱਚ ਤਖਤੀ ਪਾ ਬਰਛਾ ਫੜ ਬੈਠਣਗੇ ਦਰਬਾਰ ਸਾਹਿਬ...

ਸੁਖਬੀਰ ਸਿੰਘ ਬਾਦਲ ਗਲ ਵਿੱਚ ਤਖਤੀ ਪਾ ਬਰਛਾ ਫੜ ਬੈਠਣਗੇ ਦਰਬਾਰ ਸਾਹਿਬ ਬਾਹਰ

 

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜਾ ਦਾ ਐਲਾਨ ਕਰਦਿਆਂ ਕਈ ਵੱਡੇ ਐਲਾਨ ਕੀਤੇ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਸਵਾਲ ਸਿੰਘ ਸਹਿਬਾਨ ਵਲੋਂ ਕੀਤੇ ਗਏ ਉਨ੍ਹਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਹਨ।ਉਨ੍ਹਾਂ (ਸੁਖਬੀਰ ਬਾਦਲ) ਦੇ ਸਾਥੀਆਂ ਨੇ ਵੀ ਆਪਣੀ ਹਿੱਸੇਦਾਰੀ ਕਬੂਲ ਕੀਤੀ ਗਈ ਹੈ। ਜਿਸ ਕਾਰਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਧਾਰਮਿਕ ਸਜਾ ਲਗਾਈ ਜਾਂਦੀ ਹੈ।

ਇਸ ਲਈ ਉਹ ਮੰਗਲਵਾਰ 3 ਦਸੰਬਰ 2024 ਤੋਂ ਉਹ ਰੋਜ਼ਾਨਾ 12 ਵਜੇ ਤੋਂ 1 ਵਜੇ ਤਕ ਪਖਾਨੇ ਸਾਫ ਕਰਨਗੇ। ਉਸ ਤੋਂ ਬਾਅਦ ਇਸ਼ਨਾਨ ਕਰਨਗੇ ਅਤੇ ਫਿਰ ਲੰਗਰ ਹਾਲ ਵਿੱਚ ਜਾ ਕੇ 1 ਘੰਟੇ ਤਕ ਬਰਤਨ ਧੋਣ ਦੀ ਸੇਵਾ ਕਰਨਗੇ। ਜਿਸ ਪਿੱਛੋਂ ਉਹ 1 ਘੰਟਾ ਕੀਰਤਨ ਸਰਵਣ ਕਰਨਗੇ।ਜਥੇਦਾਰ ਸਾਹਿਬ ਨੇ ਕਿਹਾ ਕਿ  ਇਸ ਦੌਰਾਨ ਵਿਸ਼ੇਸ਼ ਕਰਕੇ ਉਨ੍ਹਾਂ ਦੇ ਗੱਲ ਵਿੱਚ ਤਖ਼ਤੀ ਪਾਈ ਜਾਵੇਗੀ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਨੇ ਕਿਹਾ ਕਿ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਲੱਤ ਵਿੱਚ ਫੈਕਚਰ ਹੋਇਆ ਹੈ, ਇਸ ਲਈ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਕੋਲ ਦਰਸ਼ਨੀ ਸੇਵਾਦਾਰ ਦਾ ਪੋਸ਼ਾਕਾਂ ਪਹਿਨ ਕੇ ਡਿਊਢੀ ਦੌਰਾਨ ਹੱਥ ਵਿੱਚ ਬਰਛਾ ਫੜ ਕੇ ਆਪਣੀ ਵ੍ਹੀਲਚੇਅਰ ‘ਤੇ ਬੈਠਣਗੇ।

ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਗੱਲ ਵਿੱਚ ਤਖਤੀ ਪਾਈ ਜਾਵੇਗੀ। ਇਸ ਪਿੱਛੋਂ ਉਹ ਬਰਤਨ ਸਾਫ ਕਰਨ ਤੇ ਕੀਰਤਨ ਸਰਵਣ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ।

2 ਦਿਨ ਦੀ ਸੇਵਾ ਦਰਬਾਰ ਵਿੱਚ ਕਰਨ ਉਪਰੰਤ ਉਹ ਅਗਲੇ 2-2 ਦਿਨ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਕੇ ਆਪਣੀ ਤਨਖਾਹ ਪੂਰੀ ਕਰਨਗੇ। ਬਰਛੀ ਫੜ੍ਹ ਕੇ ਬੈਠਣ ਦਾ ਇਨ੍ਹਾਂ ਦਾ ਸਮਾਂ ਇਥੇ 9 ਤੋਂ 10 ਵਜੇ ਤਕ ਹੋਵੇਗਾ।