Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਇੰਡੀਆ ਗਠਜੋੜ ਨੂੰ ਮਿਲਿਆ ਵੱਡਾ ਬਲ, ਮਮਤਾ ਬੈਨਰਜੀ ਨੇ ਸਮਰੱਥਨ ਦਾ ਕੀਤਾ...

ਇੰਡੀਆ ਗਠਜੋੜ ਨੂੰ ਮਿਲਿਆ ਵੱਡਾ ਬਲ, ਮਮਤਾ ਬੈਨਰਜੀ ਨੇ ਸਮਰੱਥਨ ਦਾ ਕੀਤਾ ਐਲਾਨ

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੰਡੀਆ ਗਠਜੋੜ ਦੇ ਸਮਰੱਥਨ ਤੇ ਹਾਮੀ ਭਰ ਦਿੱਤੀ ਹੈ। ਉਨ੍ਹਾਂ ਇੰਡੀਆ ਗਠਜੋੜ ਨੂੰ ਬਾਹਰੋਂ ਸਮਰਥਨ ਦੇਣ ਦੀ ਗੱਲ ਕੀਤੀ ਹੈ। ਦਰਅਸਲ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਚ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਟੀਐੱਮਸੀ ਸਰਕਾਰ ਬਾਹਰੋਂ ਪੂਰਾ ਸਮਰਥਨ ਦੇਵੇਗੀ। ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਸਮਰੱਥਨ ਦੇ ਲਈ ਇੱਕ ਸ਼ਰਤ ਵੀ ਰੱਖੀ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੰਡੀਆ ਗਠਜੋੜ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਨਾਲ ਮਤਭੇਦਾਂ ਤੋਂ ਬਾਅਦ ਗਠਜੋੜ ਤੋਂ ਦੂਰੀ ਬਣਾ ਲਈ ਸੀ।

ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਟੀਐੱਮਸੀ ਇੰਡੀਆ ਗਠਜੋੜ ਦੀ ਅਗਵਾਈ ਕਰੇਗਾ ਅਤੇ ਬਾਹਰੋਂ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰੇਗਾ। ਅਸੀਂ ਅਜਿਹੀ ਸਰਕਾਰ ਬਣਾਵਾਂਗੇ ਤਾਂ ਕਿ ਬੰਗਾਲ ਵਿੱਚ ਸਾਡੀਆਂ ਮਾਵਾਂ-ਭੈਣਾਂ ਨੂੰ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ 100 ਦਿਨ ਦੀ ਰੁਜ਼ਗਾਰ ਯੋਜਨਾ ਦੇ ਤਹਿਤ ਕੰਮ ਕਰਨ ਵਾਲਿਆਂ ਨੂੰ ਕੋਈ ਸਮੱਸਿਆ ਨਾ ਆਵੇ।’ ਜਿਕਰਯੋਗ ਹੈ ਕਿ ਮਮਤਾ ਬੈਨਰਜੀ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਦੇਸ਼ ਵਿੱਚ ਕਰੀਬ 70 ਫੀਸਦ ਵੋਟਿੰਗ ਹੋ ਚੁੱਕੀ ਹੈ।