Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਸੁਖਬੀਰ ਬਾਦਲ ਦਾ ਅੰਮ੍ਰਿਤਪਾਲ ’ਤੇ ਨਿਸ਼ਾਨਾ, ਅੱਜ ਅੰਮ੍ਰਿਤ ਛੱਕ ਕੇ ਨਹੀਂ ਬਣ...

ਸੁਖਬੀਰ ਬਾਦਲ ਦਾ ਅੰਮ੍ਰਿਤਪਾਲ ’ਤੇ ਨਿਸ਼ਾਨਾ, ਅੱਜ ਅੰਮ੍ਰਿਤ ਛੱਕ ਕੇ ਨਹੀਂ ਬਣ ਜਾਂਦਾ ਕੋਈ ਪੰਥਕ

 

ਪੰਜਾਬ ਦੀਆਂ ਪੰਥਕ ਸੀਟਾਂ ਦੇ ਵਿੱਚੋਂ ਖਡੂਰ ਸਾਹਿਬ ਦੀ ਸੀਟ ’ਤੇ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ਜਿੱਥੇ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਵੀ ਆਜ਼ਾਦ ਉਮੀਦਵਾਰ ਵੱਜੋਂ ਚੌਣ ਅਖਾੜੇ ’ਚ ਉੱਤਰੇ ਹਨ। ਲੋਕ ਸਭਾ ਹਲਕਿਆਂ ’ਚ ਵਿਰੋਧੀਆਂ ਵੱਲੋਂ ਇੱਕ ਦੂਜੇ ’ਤੇ ਖੂਬ ਸ਼ਬਦੀ ਹਮਲੇ ਬੋਲੇ ਜਾ ਰਹੇ ਹਨ। ਇਸੇ ਤਰ੍ਹਾਂ ਇਸ ਪੰਥਕ ਹਲਕੇ ’ਚ ਚੌਣ ਪ੍ਰਚਾਰ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਉਦੇ ਹੋਈ ਕਈ ਟਿੱਪਣੀਆਂ ਕੀਤੀਆਂ। ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਵੱਖ-ਵੱਖ ਹਲਕਿਆਂ ਦੇ ਵਿੱਚ ਪਹੁੰਚੇ ਸੀ। ਇਸ ਦੌਰਾਨ ਸੁਖਬੀਰ ਬਾਦਲ ਨੇ ਬਾਬਾ ਬਕਾਲਾ ਸਾਹਿਬ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਦੀ ਰੈਲ੍ਹੀ ’ਚ ਸੰਬੋਧਨ ਕੀਤਾ।

ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਾਲ ਪਹਿਲਾਂ ਜਹਾਜ਼ ਤੋਂ ਉੱਤਰ ਕੇ ਜੀਨਾਂ ਪਾਉਣ ਵਾਲਾ ਮੁੰਡਾ ਅੱਜ ਅੰਮ੍ਰਿਤ ਛੱਕ ਕੇ ਚੋਲਾ ਪਾ ਲਵੇ ਤਾਂ ਕੀ ਉਹ ਪੰਥਕ ਹੈ ਜਾਂ ਫਿਰ 103 ਸਾਲ ਪੁਰਾਣੀ ਅਕਾਲੀ ਦਲ ਪਾਰਟੀ ਪੰਥਕ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਦੇ ਲਈ ਅੱਗੇ ਹੁੰਦੇ ਹਾਂ ਪਰ ਉਹ ਤਾਂ ਆਪਣੇ ਬੰਦੇ ਛੁਡਵਾਉਣ ਦੇ ਲਈ ਗੁਰੂ ਸਾਹਿਬ ਦੇ ਸਰੂਪ ਨੂੰ ਹੀ ਥਾਣੇ ਵਿੱਚ ਲੈ ਗਏ। ਕਿਉਂਕਿ ਗੁਰੂ ਸਾਹਿਬ ਦੀ ਹਜੂਰੀ ਵਿੱਚ ਕਿਹੜਾ ਕੋਈ ਲਾਠੀ ਚਾਰਜ ਹੋਵੇਗਾ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਇੱਕ ਸਾਲ ਜੇਲ ਦੀ ਗਰਮੀ ਨਾ ਬਰਦਾਸ਼ਤ ਕਰ ਸਕੇ ਉਹ ਪੰਥ ਦੀ ਅਗਵਾਈ ਕੀ ਕਰੂੰਗਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂਆਂ ਨੂੰ ਜਦੋਂ ਸਰਕਾਰ ਐੱਨਐੱਸਏ ਲਗਾ ਨੌਜਵਾਨਾਂ ਨੂੰ ਜੇਲ੍ਹ ਭੇਜ ਰਹੀ ਸੀ ਤਾਂ ਉਹ ਕਦੇ ਵੀ ਭੱਜੇ ਨਹੀਂ ਅਤੇ ਨਾ ਹੀ ਕਦੇ ਲੁਕੇ। ਬਲਕਿ ਪੁਲਿਸ ਨੂੰ ਅੱਗੋਂ ਗ੍ਰਿਫ਼ਤਾਰੀ ਦਿੰਦੇ ਸੀ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇੱਕ ਲੰਬੇ ਅਰਸੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜ ਰਿਹਾ ਤੇ ਅੱਜ ਵੀ ਇਸੇ ਮੁੱਦੇ ਤੇ ਚੋਣ ਲੜੀ ਜਾ ਰਹੀ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਵੱਖ-ਵੱਖ ਬੰਦੀ ਸਿੰਘਾਂ ਦੇ ਨਾਮ ਅਤੇ ਸਜ਼ਾਵਾਂ ਦੇ ਸਾਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਉਹਨਾਂ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੀ ਵਿੱਚ ਲੱਗਿਆ ਹੋਇਆ ਹੈ ਜਿਨ੍ਹਾਂ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਉਹ ਹੁਣ ਤੱਕ ਜੇਲ੍ਹਾਂ ਵਿੱਚ ਬੰਦ ਹਨ।