Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਭਾਜਪਾ ਨੂੰ ਝਟਕਾ, ਸਾਬਕਾ ਵਿਧਾਇਕ ਜਿਤੇਂਦਰ ਸਿੰਘ ਸ਼ੰਟੀ 'ਆਪ' 'ਚ ਹੋਏ ਸ਼ਾਮਲ

ਭਾਜਪਾ ਨੂੰ ਝਟਕਾ, ਸਾਬਕਾ ਵਿਧਾਇਕ ਜਿਤੇਂਦਰ ਸਿੰਘ ਸ਼ੰਟੀ ‘ਆਪ’ ‘ਚ ਹੋਏ ਸ਼ਾਮਲ

ਨਵੀਂ ਦਿੱਲੀ – ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਅਤੇ ਸਮਾਜਿਕ ਵਰਕਰ ਜਿਤੇਂਦਰ ਸਿੰਘ ਸ਼ੰਟੀ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ। ਸ਼ਹੀਦ ਭਗਤ ਸਿੰਘ (ਐੱਸਬੀਐੱਸ) ਫਾਊਂਡੇਸ਼ਨ ਦੇ ਪ੍ਰਧਾਨ ਸ਼ੰਟੀ ਨੂੰ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੀਆਂ ਮਨੁੱਖੀ ਕੋਸ਼ਿਸ਼ਾਂ ਲਈ ਪਛਾਣ ਮਿਲੀ। ਸ਼ੰਟੀ, ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਵੀ ਹਨ। ਇਹ ਇਕ ਗੈਰ-ਸਰਕਾਰੀ ਸੰਗਠਨ ਹੈ, ਜੋ ਲਾਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਅਤੇ ਹਿੰਦੂ ਤੇ ਸਿੱਖ ਪਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਤੋਂ ਬਾਅਦ ਦੀਆਂ ਰਸਮਾਂ ਲਈ ਜਾਣਿਆ ਜਾਂਦਾ ਹੈ।

‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੰਟੀ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ਕਿਹਾ,”ਜਿਤੇਂਦਰ ਸਿੰਘ ਸ਼ੰਟੀ ਦਾ ਸਾਡੇ ਨਾਲ ਜੁੜਨਾ ਸਾਡੇ ਲਈ ਸਨਮਾਨ ਦੀ ਗੱਲ ਹੈ। ਸਮਾਜ ਸੇਵਾ ਦੇ ਪ੍ਰਤੀ ਉਨ੍ਹਾਂ ਦਾ ਸਮਰਪਣ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਦੀ ‘ਆਪ’ ਦੀ ਵਚਨਬੱਧਤਾ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।” ਦਿੱਲੀ ਵਿਧਾਨ ਸਭਾ ਸਪੀਕਰ ਅਤੇ ਸ਼ਾਹਦਰਾ ਤੋਂ ਵਿਧਾਇਕ ਰਾਮ ਨਿਵਾਸ ਗੋਇਲ ਦੇ ਚੋਣ ਰਾਜਨੀਤੀ ਤੋਂ ਵੱਖ ਹੋਣ ਦੇ ਕੁਝ ਸਮੇਂ ਬਾਅਦ ਹੀ ਸ਼ੰਟੀ ‘ਆਪ’ ‘ਚ ਸ਼ਾਮਲ ਹੋ ਗਏ। ਸ਼ੰਟੀ ਦੇ ਸ਼ਾਹਦਰਾ ਚੋਣ ਖੇਤਰ ਤੋਂ ਚੋਣ ਲੜਨ ਦੀ ਸੰਭਾਵਨਾ ਹੈ ਅਤੇ ਉਹ 2013 ‘ਚ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਹਨ।