ਕਪੂਰਥਲਾ -ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ’ਚ ਹਵਾਲਾਤੀਆਂ ਦੇ 2 ਗੁੱਟਾਂ ਵਿਚਾਲੇ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੈਂਗਵਾਰ ਦੌਰਾਨ 4 ਹਵਾਲਾਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਇਕ ਜ਼ਖ਼ਮੀ ਹਵਾਲਾਤੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਲਗਭਗ 8 ਵਜੇ ਬੈਰਕ ’ਚ ਬੰਦ ਹਵਾਲਾਤੀਆਂ ਦੇ ਦੋ ਗੁੱਟਾਂ ਦਾ ਆਪਸ ’ਚ ਝਗੜਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਝਗੜੇ ’ਚ ਹਵਾਲਾਤੀਆਂ ਨੇ ਇਕ ਦੂਜੇ ’ਤੇ ਕਿਸੇ ਨੁਕੀਲੀ ਚੀਜ ਨਾਲ ਹਮਲਾ ਕੀਤਾ। ਇਕ ਹਵਾਲਾਤੀ ਵਿਸ਼ਾਲ ਕਤਲ ਦੇ ਮਾਮਲੇ ’ਚ ਬੰਦ ਹੈ। ਇਸ ਘਟਨਾ ’ਚ 4 ਹਵਾਲਾਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ’ਚ ਸਿਮਰਨਜੀਤ ਸਿੰਘ, ਵਿਸ਼ਾਲ, ਸੁਨੀਲ ਅਤੇ ਮੁਕੇਸ਼ ਹਨ। ਮੁਕੇਸ਼ ਦੀ ਗੰਭੀਰ ਹਾਲਤ ਨੂੰ ਵੇਖਦੇ ਡਿਊਟੀ ਡਾਕਟਰ ਨੇ ਮੁਕੇਸ਼ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।