ਫਿਰੋਜ਼ਪੁਰ : ਫਿਰੋਜ਼ਪੁਰ ਦੇ ਕਿਲੇ ਵਾਲਾ ਚੌਂਕ ਨਜ਼ਦੀਕ ਝਪਟਮਾਰਾਂ ਵੱਲੋਂ ਇਕ ਵਿਦਿਆਰਥੀ ਦਾ ਝਪਟ ਮਾਰ ਕੇ ਮੋਬਾਇਲ ਫੋਨ ਖੋਹਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ 3 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅੰਸ਼ ਪੁੱਤਰ ਗਗਨ ਕੁਮਾਰ ਵਾਸੀ ਮਕਾਨ ਨੰਬਰ 145-ਡੀ ਰਾਮ ਨਗਰ ਅੰਬਾਲਾ (ਹਰਿਆਣਾ) ਨੇ ਦੱਸਿਆ ਕਿ ਉਹ ਸਮੇਤ ਹੋਰ ਵਿਦਿਆਰਥੀਆਂ ਨਾਲ ਦਾਸ ਐਂਡ ਬਰਾਊਂਨ ਸਕੂਲ ਬਾਰਡਰ ਰੋਡ ਵਿਖੇ ਖੇਡਾਂ ਵਿਚ ਹਿੱਸਾ ਲੈਣ ਲਈ ਆਇਆ ਸੀ।
ਮਿਤੀ 6 ਦਸੰਬਰ 2024 ਨੂੰ ਕਰੀਬ ਸਾਢੇ 6 ਵਜੇ ਆਪਣੇ ਸਾਥੀਆਂ ਨਾਲ ਰੇਲਵੇ ਸਟੇਸ਼ਨ ਫਿਰੋਜ਼ਪੁਰ ਤੋਂ ਦਾਸ ਐਂਡ ਬਰਾਊਂਨ ਸਕੂਲ ਵਿਖੇ ਪੈਦਲ ਆ ਰਹੇ ਸੀ, ਜਦ ਉਹ ਕਿਲੇ ਵਾਲਾ ਚੌਂਕ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਇਕ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਉਸ ਦਾ ਮੋਬਾਇਲ ਫੋਨ ਝਪਟ ਮਾਰ ਕੇ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।