Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਸਿਲਕ ਮਾਰਕ ਐਕਸਪੋ- 2024 ਨੇ ਰਿਕਾਰਡ ਤੋੜ ਭੀੜ  ਕੀਤੀ ਆਕਰਸ਼ਿਤ

ਸਿਲਕ ਮਾਰਕ ਐਕਸਪੋ- 2024 ਨੇ ਰਿਕਾਰਡ ਤੋੜ ਭੀੜ  ਕੀਤੀ ਆਕਰਸ਼ਿਤ

 

ਚੰਡੀਗੜ੍ਹ, 7 ਦਸੰਬਰ:ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਅਤੇ ਕੇਂਦਰੀ ਸਿਲਕ ਬੋਰਡ ਦੇ ਆਪਸੀ ਸਹਿਯੋਗ ਨਾਲ ਭਾਰਤੀ ਸਿਲਕ ਮਾਰਕ ਆਰਗੇਨਾਈਜ਼ੇਸ਼ਨ ਦੁਆਰਾ ਆਯੋਜਿਤ ਸਿਲਕ ਮਾਰਕ ਐਕਸਪੋ- 2024 ਕਿਸਾਨ ਭਵਨ, ਸੈਕਟਰ 35, ਚੰਡੀਗੜ੍ਹ ਵਿਖੇ ਬੜੇ ਜ਼ੋਰ-ਸ਼ੋਰ ਨਾਲ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਐਕਸਪੋ ਦਾ ਉਦਘਾਟਨ 4 ਦਸੰਬਰ ਨੂੰ ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕੀਤਾ ਸੀ ਤੇ ਹੁਣ ਤੱਕ ਹਜ਼ਾਰਾਂ ਸਿਲਕ ਪ੍ਰੇਮੀਆਂ ਲਈ ਖਿੱਚ ਕੇਂਦਰ ਬਣਿਆ ਹੋਇਆ ਹੈ।

ਮੰਤਰੀ ਮਹਿੰਦਰ ਭਗਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਾਗਬਾਨੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਦੀ ਨਿਗਰਾਨੀ ਹੇਠ, ਸਾਡਾ ਪੰਜਾਬ ਰੇਸ਼ਮ ਦੀ ਖੇਤੀ ਵਿੱਚ ਮੋਹਰੀ ਬਣ ਕੇ ਉਭਰਿਆ ਹੈ ਅਤੇ ਇਸ ਨਾਲ ਪੇਂਡੂ ਭਾਈਚਾਰਿਆਂ ਲਈ ਟਿਕਾਊ ਰੋਜ਼ੀ-ਰੋਟੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ । ਸੂਬੇ ਵਿੱਚ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਵਿੱਚ ਰੇਸ਼ਮ ਦੀ ਖੇਤੀ ਨੂੰ ਕਾਫੀ ਹੁਲਾਰਾ ਮਿਲਿਆ ਹੈ।

ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੇਂਡੂ ਭਾਈਚਾਰਿਆਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ। ਸਿਲਕ ਮਾਰਕ ਐਕਸਪੋ ਦੀ ਸਫਲਤਾ ਕਿਸਾਨਾਂ ਅਤੇ ਕਾਰੀਗਰਾਂ ਲਈ ਬਿਹਤਰ ਆਜੀਵਿਕਾ ਨੂੰ ਯਕੀਨੀ ਬਣਾਉਂਦੇ ਹੋਏ, ਰੇਸ਼ਮ ਦੀ ਖੇਤੀ ਦੇ ਖੇਤਰ ਦਾ ਵਿਸਤਾਰ ਕਰਨ ਦੇ ਸਾਡੇ ਸੰਕਲਪ ਨੂੰ ਦਰਸਾਉਂਦੀ ਹੈ।

ਪੰਜਾਬ ਬਾਗ਼ਬਾਨੀ  ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਨੇ ਕਿਹਾ ਕਿ ਸ਼ੁੱਧ ਰੇਸ਼ਮ ਉਤਪਾਦ ਬਹੁਤ ਸਾਰੇ ਖਪਤਕਾਰਾਂ ਨੂੰ ਆਕਰਸ਼ਿਤ ਕਰ ਰਹੇ ਹਨ। 9 ਦਸੰਬਰ ਤੱਕ ਚੱਲਣ ਵਾਲਾ ਸਿਲਕ ਐਕਸਪੋ- 2024 ਲੋਕਾਂ ਲਈ ਸ਼ੁੱਧ ਰੇਸ਼ਮੀ ਉਤਪਾਦਾਂ ਨੂੰ ਖ਼ਰੀਦਣ ਅਤੇ ਜਾਨਣ ਦਾ ਇੱਕ ਵਿਲੱਖਣ ਮੌਕਾ  ਹੈ।

ਐਕਸਪੋ ਵਿੱਚ ਪੰਜਾਬ, ਹਰਿਆਣਾ, ਕਰਨਾਟਕ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਅਤੇ ਹੋਰਨਾਂ ਰਾਜਾਂ ਦੀਆਂ  ਸਾੜੀਆਂ, ਸਟੌਲ ਅਤੇ ਘਰੇਲੂ ਸਜਾਵਟੀ ਸਮਾਨ ਆਦਿ ਸਮੇਤ ਸ਼ਾਨਦਾਰ ਰੇਸ਼ਮ ਤੋਂ ਤਿਆਰ ਹੋਈਆਂ ਵਸਤੂਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੱਖ-ਵੱਖ ਸਟਾਲ ਲਗਾਏ ਗਏ ਹਨ। ਐਕਸਪੋ ਵਿੱਚ ਸ਼ੁੱਧ ਰੇਸ਼ਮ ਅਤੇ ਰੇਸ਼ਮ ਦੇ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਖਪਤਕਾਰਾਂ ਵਿੱਚ ਰੇਸ਼ਮ ਦੀ ਵਧਦੀ ਮੰਗ ਨੂੰ ਦਰਸਾਉਂਦੀ ਹੈ।