ਲੁਧਿਆਣਾ : ਗਿੱਦੜਬਾਹਾ ’ਚ ਹੋਈਆਂ ਵਿਧਾਨ ਸਭਾ ਉਪ ਚੋਣਾਂ ਤੋਂ ਬਾਅਦ ਹੁਣ ਨਗਰ ਨਿਗਮ ਚੋਣਾਂ ਦੌਰਾਨ ਲੁਧਿਆਣਾ ’ਚ ਵੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵਿਚਕਾਰ ਟਕਰਾਅ ਦੇਖਣ ਨੂੰ ਮਿਲੇਗਾ। ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਬਿੱਟੂ ਅਤੇ ਵੜਿੰਗ ਦੇ ਵਿਚਕਾਰ ਕੜਵਾਹਟ ਯੂਥ ਕਾਂਗਰਸ ਦੀਆਂ ਚੋਣਾਂ ਦੇ ਸਮੇਂ ਤੋਂ ਹੀ ਚਲੀ ਆ ਰਹੀ ਹੈ, ਜਿਸ ਦੇ ਸੰਕੇਤ ਸਮੇਂ-ਸਮੇਂ ’ਤੇ ਮਿਲਦੇ ਰਹੇ ਹਨ ਪਰ ਹੁਣ ਬਿੱਟੂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਵੜਿੰਗ ਨਾਲ ਲੜਾਈ ਪੂਰੀ ਤੇਜ਼ ਹੋ ਗਈ ਹੈ, ਕਿਉਂਕਿ ਕਾਂਗਰਸ ਵੱਲੋਂ ਵੜਿੰਗ ਨੂੰ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਗਿਆ ਸੀ ਤਾਂ ਇਸ ਦੌਰਾਨ ਬਿੱਟੂ ਅਅਤੇ ਵੜਿੰਗ ਦੇ ਵਿਚਕਾਰ ਕਾਫੀ ਗਰਮ ਬਿਆਨਬਾਜ਼ੀ ਦੇਖਣ ਨੂੰ ਮਿਲੀ, ਜੋ ਕਿ ਮਾਹੌਲ ਵੜਿੰਗ ਦੀ ਜਿੱਤ ਅਤੇ ਬਿੱਟੂ ਦੇ ਹਾਰ ਕੇ ਵੀ ਕੇਂਦਰ ’ਚ ਮੰਤਰੀ ਬਣਨ ਦੇ ਬਾਅਦ ਵੀ ਸ਼ਾਂਤ ਨਹੀਂ ਹੋਈ।