Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਅਮਰੀਕਾ ’ਚ ਵਰਤਿਆ ਭਾਣਾ, ਭਾਰਤੀਆਂ ਨੂੰ ਮਹਿੰਗਾ ਪਿਆ ਤੇਜ਼ ਕਾਰ ਚਲਾਉਣਾ

ਅਮਰੀਕਾ ’ਚ ਵਰਤਿਆ ਭਾਣਾ, ਭਾਰਤੀਆਂ ਨੂੰ ਮਹਿੰਗਾ ਪਿਆ ਤੇਜ਼ ਕਾਰ ਚਲਾਉਣਾ

 

ਅਮਰੀਕਾ ਦੇ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਇੱਕ ਕਾਰ ਸੜਕ ਹਾਦਸੇ ਦੌਰਾਨ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਦਿਆਰਥੀਆਂ ਦੀ ਉਮਰ ਮਹਿਜ਼ 18 ਸਾਲ ਦੇ ਕਰੀਬ ਸੀ। ਮ੍ਰਿਤਕ ਭਾਰਤੀ ਵਿਦਿਆਰਥੀਆਂ ਦੀ ਪਹਿਚਾਣ ਆਰੀਅਨ ਜੋਸ਼ੀ, ਸ਼ਰੀਆ ਅਵਸਰਲਾ ਅਤੇ ਅਵਨੀ ਸ਼ਰਮਾ ਦੇ ਵਜੋਂ ਹੋਈ ਹੈ। ਮ੍ਰਿਤਕਾਂ ’ਚ ਦੋ ਕੁੜੀਆਂ ਸਣੇ ਇੱਕ ਮੁੰਡਾ ਸ਼ਾਮਿਲ ਹੈ।

ਅਮਰੀਕੀ ਪੁਲਿਸ ਮੁਤਾਬਕ ਸ਼੍ਰਿਆ ਅਤੇ ਆਰੀਅਨ ਦੀ ਘਟਨਾ ਸਥਾਨ ’ਤੇ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਕਿ ਅਵਨੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਬੁੱਧਵਾਰ ਸਵੇਰੇ ਨਾਰਥ ਫੁਲਟਨ ਹਸਪਤਾਲ ‘ਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਹਾਦਸੇ ਦੌਰਾਨ ਜ਼ਖ਼ਮੀ ਹੋਏ ਦੋ ਹੋਰ ਵਿਦਿਆਰਥੀਆਂ ਦੀ ਪਹਿਚਾਣ ਰਿਤਵਾਕ ਸੰਪੱਲੀ ਅਤੇ ਮੁਹੰਮਦ ਲਿਆਕਤ ਵਜੋਂ ਹੋਈ ਹੈ। ਹਾਂਲਾਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਮ੍ਰਿਤਕ ਜਾਂ ਜ਼ਖ਼ਮੀ ਵਿਦਿਆਰਥੀ ਅਮਰੀਕਾ ’ਚ ਪੜ੍ਹਾਈ ਲਈ ਗਏ ਸੀ ਜਾਂ ਅਮਰੀਕੀ ਨਾਗਰਿਕ ਸਨ। ਦੂਜੇ ਪਾਸੇ ਜਾਂਚ ਅਧਿਕਾਰੀਆਂ ਵੱਲੋਂ ਖਦਸ਼ਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ ਹੈ। ਤੇਜ਼ ਰਫ਼ਤਾਰ ਵਾਹਨ ਹੋਣ ਕਾਰਨ ਕਾਰ ਕਾਬੂ ਤੋਂ ਬਾਹਰ ਹੋ ਗਈ ਤੇ ਸੜਕ ਕਿਨਾਰੇ ਲੱਗੇ ਦਰਖ਼ਤ ਨਾਲ ਟਕਰਾ ਕੇ ਪਲਟ ਗਈ।

ਸਥਾਨਕ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਇੱਕ ਆਰੀਅਨ ਅਲਫਾਰੇਟਾ ਹਾਈ ਸਕੂਲ ਦਾ ਵਿਦਿਆਰਥੀ ਸੀ ਜੋ ਇਕ ਹਫਤੇ ਬਾਅਦ ਗ੍ਰੈਜੂਏਟ ਹੋਣ ਵਾਲਾ ਸੀ, ਪਰ ਬਾਕੀ ਦੋਵਾਂ ਅਵਨੀ ਅਤੇ ਸ਼੍ਰਿਆ ਨੇ ਜਾਰਜੀਆ ਯੂਨੀਵਰਸਿਟੀ ‘ਚ ਆਪਣਾ ਪਹਿਲਾ ਸਾਲ ਪੂਰਾ ਕਰ ਲਿਆ ਸੀ। ਜਾਣਕਾਰੀ ਮੁਤਾਬਕ ਹਾਦਸਾ ਮੰਗਲਵਾਰ ਰਾਤ 8:00 ਵਜੇ ਦੇ ਕਰੀਬ ਹੈਮਬਰੀ ਰੋਡ ਅਤੇ ਮੈਕਸਵੈਲ ਰੋਡ ਵਿਚਕਾਰ ਵਾਪਰਿਆ ਜਿੱਥੇ ਵੈਸਟਸਾਈਡ ਪਾਰਕਵੇਅ ‘ਤੇ ਕਾਰ ਚਾਲਕ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਦੋ ਜ਼ਖ਼ਮੀਆਂ ਵਿੱਚੋਂ ਇੱਕ ਅਲਫਾਰੇਟਾ ਹਾਈ ਸਕੂਲ ਅਤੇ ਦੂਜਾ ਜਾਰਜੀਆ ਸਟੇਟ ਯੂਨੀਵਰਸਿਟੀ ਦਾ ਵਿਦਿਆਰਥੀ ਹੈ।