Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਪੰਜਾਬ 'ਚ 2 ਦਿਨ ਬੈਂਕ ਰਹਿਣਗੇ ਬੰਦ

ਪੰਜਾਬ ‘ਚ 2 ਦਿਨ ਬੈਂਕ ਰਹਿਣਗੇ ਬੰਦ

 

ਸੰਗਰੂਰ/ਨਵੀਂ ਦਿੱਲੀ : ਪੰਜਾਬ ਸਮੇਤ ਪੂਰੇ ਦੇਸ਼ ਦੇ ਬੈਂਕਾਂ ‘ਚ 2 ਦਿਨਾਂ ਦੀ ਹੜਤਾਲ ਰਹੇਗੀ। ਦਰਅਸਲ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਹਜ਼ਾਰਾਂ ਅਧਿਕਾਰੀਆਂ ਦੀ ਅਗਵਾਈ ਕਰਨ ਵਾਲੇ ਅਖ਼ਿਲ ਭਾਰਤੀ ਪੰਜਾਬ ਨੈਸ਼ਨਲ ਬੈਂਕ ਅਧਿਕਾਰੀ ਮਹਾਂਸੰਘ ਨੇ 26 ਅਤੇ 27 ਦਸੰਬਰ ਨੂੰ 2 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਲਈ ਜੇਕਰ ਤੁਸੀਂ ਵੀ ਕੋਈ ਜ਼ਰੂਰੀ ਕੰਮ ਬੈਂਕ ‘ਚ ਕਰਨਾ ਹੈ ਤਾਂ ਇਸ ਨੂੰ ਪਹਿਲਾਂ ਹੀ ਨਬੇੜ ਲਓ।ਇਸ ਹੜਤਾਲ ਦਾ ਮਕਸਦ ਕੰਮ ਅਤੇ ਜ਼ਿੰਦਗੀ ‘ਚ ਸੰਤੁਲਨ, ਮੁਲਾਜ਼ਮਾਂ ਦੀ ਕਮੀ, ਸੰਗਠਨਾਂ ‘ਚ ਭੇਦਭਾਵ ਵਰਗੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਹੈ। 26 ਅਤੇ 27 ਦਸੰਬਰ ਨੂੰ ਹੋਣ ਵਾਲੀ ਇਸ 2 ਦਿਨਾ ਹੜਤਾਲ ਕਾਰਨ ਦੇਸ਼ ਭਰ ‘ਚ ਬੈਂਕਿੰਗ ਸੇਵਾਵਾਂ ‘ਤੇ ਵਿਆਪਕ ਅਸਰ ਪੈਣ ਦੀ ਸੰਭਾਵਨਾ ਹੈ।

ਮਹਾਂਸੰਘ ਨੇ ਸਰਕਾਰ ਅਤੇ ਪੀ. ਐੱਨ. ਬੀ. ਪ੍ਰਬੰਧਨ ਨੂੰ ਆਪਣੀਆਂ ਮੰਗਾਂ ‘ਤੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ। ਮਹਾਂਸੰਘ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਕਾਮਰੇਡ ਜਤਿੰਦਰ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਸੰਗਠਨ ਨੇ ਕੌਮੀ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰ ਦੀ ਅਗਵਾਈ ‘ਚ 2 ਦਿਨ ਦੀ ਕੌਮੀ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ।