ਹਰਿਆਣਾ ਵਿਖੇ ਕੰਢੀ ਖੇਤਰ ਦੇ ਪਿੰਡ ਮੈਹੰਗਰੋਵਾਲ ’ਚ ਸਥਿਤ ਦਿੱਲੀ ਫਾਰਮ ਹਾਊਸ ’ਚ ਇਕ ਤੇਂਦੂਆ ਤਾਰਾਂ ’ਚ ਫਸ ਗਿਆ, ਜਦਕਿ ਉਸ ਦੇ ਨਾਲ 2 ਬੱਚੇ ਵੀ ਸਨ। ਇਸ ਘਟਨਾ ਨਾਲ ਇਲਾਕਾ ਵਾਸੀਆਂ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਾਰਮ ਹਾਊਸ ਦੇ ਮਾਲਕ ਵਿਜੇ ਕੁਮਾਰ ਅਤੇ ਕੰਢੀ ਦੇ ਉੱਘੇ ਸਮਾਜ ਸੇਵੀ ਹਰਸ਼ ਬਸਿਸ਼ਠ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਖੇਤਾਂ ’ਚ ਆਲੂਆਂ ਦੀ ਪੁਟਾਈ ਕਰਨ ਲਈ ਦਿੱਲੀ ਫਾਰਮ ਹਾਊਸ ’ਚ ਗਏ ਤਾਂ ਖੇਤਾਂ ’ਚ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੇ ਬਚਾਅ ਲਈ ਲਾਈਆਂ ਗਈਆਂ ਤਾਰਾਂ ’ਚ ਤੇਂਦੂਆ ਫਸਿਆ ਮਿਲਿਆ। ਉਸ ਤੇਂਦੂਏ ਨਾਲ 2 ਬੱਚੇ ਵੀ ਉਸ ਦੇ ਨਾਲ ਸਨ। ਇਹ ਸਭ ਦੇਖ ਫਾਰਮ ਹਾਊਸ ਦਾ ਮਾਲਕ ਘਬਰਾ ਗਿਆ ਅਤੇ ਫਾਰਮ ਹਾਊਸ ਦੇ ਕਮਰੇ ਅੰਦਰ ਚਲੇ ਗਏ।