ਜਲਾਲਾਬਾਦ: ਥਾਣਾ ਸਦਰ ਪੁਲਸ ਨੇ ਦੁਕਾਨਦਾਰ ‘ਤੇ ਹਮਲਾ ਕਰਨ ਵਾਲੇ 9 ਵਿਅਕਤੀਆਂ ‘ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਛਪਾਲ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਆਲਮ ਕੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 07-12-2024 ਨੂੰ ਸ਼ਾਮ ਨੂੰ ਕਰੀਬ 4.00 ਵਜੇ ਉਹ ਆਪਣੀ ਦੁਕਾਨ ਤੋਂ ਰੋਟੀ ਖਾਣ ਲਈ ਘਰ ਜਾਣ ਬਾਹਰ ਨਿਕਲਿਆ ਸੀ।
ਇਸ ਦੌਰਾਨ ਮਲਕੀਤ ਸਿੰਘ ਪੁੱਤਰ ਪੂਰਨ ਸਿੰਘ, ਲਵਪੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀਆਨ ਆਲਮ ਕੇ, ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜੰਡ ਵਾਲਾ, ਬਲਜੀਤ ਸਿੰਘ ਪੁੱਤਰ ਪਾਲਾ ਸਿੰਘ, ਪਾਲਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਆਨ ਹੀਰੇ ਵਾਲਾ 4/5 ਅਣਪਛਾਤੇ ਵਿਅਕਤੀਆਂ ਨੇ ਉਸਦੀ ਦੁਕਾਨ ਅੰਦਰ ਦਾਖ਼ਲ ਹੋ ਕੇ ਉਸ ਦੇ ਸੱਟਾਂ ਮਾਰੀਆ। ਇਸ ‘ਤੇ ਉਹ ਸਿਵਲ ਹਸਪਤਾਲ ਜਲਾਲਾਬਾਦ ਦਾਖ਼ਲ ਹੋਇਆ ਸੀ। ਪੁਲਸ ਨੇ ਹਮਲਾਵਰਾਂ ‘ਤੇ ਪਰਚਾ ਦਰਜ ਕਰ ਲਿਆ ਹੈ।