: ਦੇਵੀਗੜ੍ਹ ਤੋਂ ਹਰਿਆਣਾ ਦੇ ਕਸਬਾ ਨਨਿਓਲਾ ਨੂੰ ਜਾਂਦੀ ਸੜਕ ‘ਤੇ ਵਾਪਰੇ ਹਾਦਸੇ ਕਾਰਣ ਤਿੰਨ ਲੜਕਿਆਂ ਦੀ ਮੌਤ ਹੋ ਗਈ। ਪਿੰਡ ਜੁਲਕਾਂ ਨੇੜੇ ਇਕ ਵੱਡੇ ਖੱਡੇ ਵਿਚ ਮੋਟਰਸਾਈਕਲ ਵੱਜਣ ਕਾਰਨ ਤਿੰਨ ਲੜਕੇ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਹਸਪਤਾਲ ਲਿਜਾਂਦਿਆਂ ਤਿੰਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੈ, ਜੋ ਕਿ ਹਸਪਤਾਲ ਦਾਖਲ ਹੈ। ਦੱਸਿਆ ਜਾ ਰਿਹਾ ਕਿ ਤਿੰਨੇ ਲੜਕੇ ਆਪਸ ਵਿਚ ਚਾਚੇ-ਤਾਏ ਦੇ ਲੜਕੇ ਸਨ। ਰਾਹਗੀਰਾਂ ਦੇ ਦੱਸਣ ਮੁਤਾਬਕ ਐਤਵਾਰ ਸਵੇਰੇ ਦੇਵੀਗੜ੍ਹ-ਨਨਿਓਲਾ ਸੜਕ `ਤੇ ਚਾਰ ਨੌਜਵਾਨ ਇਕ ਮੋਟਰਸਾਈਕਲ `ਤੇ ਸਵਾਰ ਹੋ ਕੇ ਪਿੰਡ ਮੁਰਾਦਮਾਜਰਾ ਤੋਂ ਦੇਵੀਗੜ੍ਹ ਵੱਲ ਨੂੰ ਆ ਰਹੇ ਸਨ ਕਿ ਪਿੰਡ ਜੁਲਕਾਂ ਨੇੜੇ ਸੜਕ ਵਿਚ ਪਏ ਇਕ ਵੱਡੇ ਖੱਡੇ ਵਿਚ ਮੋਟਰ ਸਾਈਕਲ ਵੱਜਣ ਕਾਰਨ ਮੋਟਰ ਸਾਈਕਲ ਸੜਕ ’ਤੇ ਡਿੱਗ ਗਿਆ। ਜਿਸ ਕਾਰਨ ਨੌਜਵਾਨਾਂ ਦੇ ਸਿਰ ਵਿਚ ਅਤੇ ਹੋਰ ਗੰਭੀਰ ਸੱਟਾਂ ਵੱਜੀਆਂ। ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਜਾ ਰਿਹਾ ਸੀ, ਇਸ ਦੌਰਾਨ ਇਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਹਸਪਤਾਲ ਵਿਚ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੈ।