ਨੈਸ਼ਨਲ ਡੈਸਕ- ਦਸੰਬਰ ਦੇ ਮਹੀਨੇ ਵਿਚ ਛੁੱਟੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਾਲ 2024 ਦੇ ਅਖੀਰ ‘ਚ ਕ੍ਰਿਸਮਿਸ ਤੇ ਨਵੇਂ ਸਾਲ ਦੌਰਾਨ ਬੈਂਕਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹੈ। ਬੈਂਕ ਸ਼ਾਖਾਵਾਂ ਇਸ ਮਹੀਨੇ ਦੇ ਅੰਤ ਤੱਕ ਕੁੱਲ 10 ਦਿਨਾਂ ਲਈ ਬੰਦ ਰਹਿਣਗੀਆਂ। ਉੱਥੇ ਹੀ 18 ਦਸੰਬਰ 2024 ਯਾਨੀ ਅੱਜ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਦਿਨ ਮਹਾਨ ਸਮਾਜ ਸੁਧਾਰਕ ਗੁਰੂ ਘਾਸੀਦਾਸ ਜੀ ਦੀ ਜਯੰਤੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਛੱਤੀਸਗੜ੍ਹ ਵਿਚ ਇਹ ਦਿਹਾੜਾ ਵਿਸ਼ੇਸ਼ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਗੁਰੂ ਘਾਸੀਦਾਸ ਦੇ ਯੋਗਦਾਨ ਨੂੰ ਯਾਦ ਕਰਦਿਆਂ ਸੂਬੇ ਦੇ ਸਰਕਾਰੀ ਦਫ਼ਤਰ, ਸਕੂਲ, ਕਾਲਜ, ਬੈਂਕ ਅਤੇ ਹੋਰ ਅਦਾਰੇ ਬੰਦ ਰਹਿਣਗੇ।