ਦੇਸ਼ ਦੀਆਂ ਲੋਕ ਸਭਾ ਚੋਣਾਂ ਦਰਮਿਆਨ ਬੀਤੇ ਦਿਨੀਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਇੰਡੀਆ ਗਠਜੋੜ ਦੇ ਸਮਰੱਥਨ ਨੂੰ ਲੈ ਕੇ ਐਲਾਨ ਕੀਤਾ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਟੀਐੱਮਸੀ ਇੰਡੀਆ ਗਠਜੋੜ ਦੀ ਅਗਵਾਈ ਕਰੇਗੀ ਅਤੇ ਬਾਹਰੋਂ ਸਮਰੱਥਨ ਕਰੇਗੀ। ਜਿਕਰਯੋਗ ਹੈ ਕਿ ਮਮਤਾ ਬੈਨਰਜੀ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਦੇਸ਼ ਵਿੱਚ 7 ਪੜਾਵਾਂ ਵਿੱਚੋਂ ਚਾਰ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ ਹਨ ਤੇ ਸਿਰਫ ਤਿੰਨ ਪੜਾਵਾਂ ਦੀਆਂ ਚੋਣਾਂ ਬਾਕੀ ਹਨ।
ਟੀਐਮਸੀ ਸੁਪਰੀਮੋ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਬਿਆਨ ‘ਤੇ, ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਮਮਤਾ ਬੈਨਰਜੀ ਨੂੰ ਸਵਾਲ ਖੜੇ ਕਰਦੇ ਕਿਹਾ ਕਿ ਆਖਰਕਾਰ ਮਮਤਾ ਬੈਨਰਜੀ ਨੂੰ ਇੰਡੀਆ ਗਠਜੋੜ ਨੂੰ ਛੱਡਣ ਲਈ ਕਿਸ ਗੱਲ ਨੇ ਪ੍ਰੇਰਿਤ ਕੀਤਾ? ਇਸ ਦੇ ਨਾਲ ਹੀ ਅਧੀਰ ਰੰਜਨ ਚੌਂਧਰੀ ਨੇ ਕਿਹਾ ਕਿ ਇੰਡੀਆ ਗਠਜੋੜ ਅੱਗੇ ਵੱਧ ਰਿਹਾ ਹੈ ਤੇ ਸਰਕਾਰ ਬਣਾਉਣ ਦੇ ਨੇੜੇ ਹੈ। ਇਸੇ ਲਈ ਇੱਕ ਮੌਕਾਪ੍ਰਸਤ ਸਿਆਸੀ ਨੇਤਾ ਵਜੋਂ ਉਸਨੇ ਅਗਾਊਂ ਸਮਰਥਨ ਦੇਣ ਬਾਰੇ ਸੋਚਿਆ। ਤਾਂ ਕਿ ਇੰਡੀਆ ਗਠਜੋੜ ਦੇ ਸਮਰੱਥਨ ਤੋਂ ਉਨ੍ਹਾਂ ਨੂੰ ਪੱਛਮੀ ਬੰਗਾਲ ਵਿੱਚ ਚੋਣਾਂ ਲੜਨ ਵਿੱਚ ਮਦਦ ਮਿਲ ਸਕੇ। ਉਹ ਹੁਣ ਜ਼ਮੀਨੀ ਹਕੀਕਤ ਨੂੰ ਸਮਝ ਰਹੇ ਹਨ ਕਿ ਵੋਟਰ ਇੰਡੀਆ ਗਠਜੋੜ ਵੱਲ ਵਧ ਰਹੇ ਹਨ। ਕਾਂਗਰਸ ਨੇਤਾ ਅਧੀਰ ਰੰਜਨ ਚੌਂਧੀਰ ਨੇ ਇੱਕ ਵਾਰ ਸਵਾਲ ਖੜੇ ਕਰਦਿਆਂ ਕਿਹਾ ਕਿ ਕਿਸ ਕਾਰਨ ਨੇ ਉਨ੍ਹਾਂ ਨੂੰ ਇੰਡੀਆ ਗਠਜੋੜ ਛੱਡਣ ਲਈ ਪ੍ਰੇਰਿਆ? ਅੱਜ ਤੱਕ ਉਨ੍ਹਾਂ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ…?