ਅਬੂਜਾ- ਦੱਖਣੀ ਪੱਛਮੀ ਨਾਈਜੀਰੀਆ ਵਿੱਚ ਬੁੱਧਵਾਰ ਨੂੰ ਇੱਕ ਸਕੂਲ ਵੱਲੋਂ ਆਯੋਜਿਤ ਛੁੱਟੀਆਂ ਦੇ ਮੇਲੇ ਦੌਰਾਨ ਮਚੀ ਭਾਜੜ ਵਿੱਚ ਕਈ ਬੱਚੇ ਮਾਰੇ ਗਏ। ਸਥਾਨਕ ਗਵਰਨਰ ਨੇ ਇਹ ਜਾਣਕਾਰੀ ਦਿੱਤੀ।
ਓਯੋ ਰਾਜ ਦੇ ਗਵਰਨਰ ਸੇਈ ਮਾਕਿੰਡੇ ਨੇ ਕਿਹਾ ਕਿ ਭੱਜਦੌੜ ਦੀ ਘਟਨਾ ਰਾਜ ਦੇ ਇਸਲਾਮਿਕ ਹਾਈ ਸਕੂਲ ਬਸੋਰੂਨ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਚਸ਼ਮਦੀਦਾਂ ਮੁਤਾਬਕ ਭਾਰੀ ਭੀੜ ਦੇ ਵਿਚਕਾਰ ਹਫੜਾ-ਦਫੜੀ ਕਾਰਨ ਲੋਕ ਆਪਣਾ ਆਪਾ ਗੁਆ ਬੈਠੇ, ਜਿਸ ਕਾਰਨ ਇਹ ਹਾਦਸਾ ਵਾਪਰਿਆ।