ਚੰਡੀਗੜ੍ਹ : ਚੰਡੀਗੜ੍ਹ ‘ਚ ਇਕ ਨਾਬਾਲਗ ਕੁੜੀ ਵਲੋਂ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-32 ‘ਚ 16 ਸਾਲਾਂ ਦੀ ਕੁੜੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਜਾਣਕਾਰੀ ਮੁਤਾਬਕ ਮਨੀਮਾਜਰਾ ਪੁਲਸ ਨੇ ਕੁੜੀ ਨਾਲ ਮੰਦਰ ‘ਚ ਵਿਆਹ ਕਰਾਉਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਉਕਤ ਨੌਜਵਾਨ ਮੂਲ ਰੂਪ ‘ਚ ਹਿਮਾਚਲ ਦੇ ਰੋਡੂ ਦਾ ਰਹਿਣ ਵਾਲਾ ਹੈ ਅਤੇ ਨਾਬਾਲਗ ਕੁੜੀ ਵੀ ਉਸ ਦੇ ਪਿੰਡ ਦੇ ਨੇੜੇ ਰਹਿਣ ਵਾਲੀ ਹੈ। ਦੋਹਾਂ ਨੇ ਹਿਮਾਚਲ ਦੇ ਇਕ ਮੰਦਰ ‘ਚ ਵਿਆਹ ਕੀਤਾ ਸੀ। ਹੁਣ ਜਦੋਂ ਕੁੜੀ ਦੇ ਢਿੱਡ ‘ਚ ਦਰਦ ਹੋਇਆ ਤਾਂ ਨੌਜਵਾਨ ਖ਼ੁਦ ਹੀ ਉਸ ਨੂੰ ਲੈ ਕੇ ਹਸਪਤਾਲ ਪੁੱਜਿਆ।
ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਇੱਥੇ ਇਕ ਨਾਬਾਲਗ ਕੁੜੀ ਪੁੱਜੀ ਹੈ, ਜੋ ਗਰਭਵਤੀ ਹੈ, ਜਿਸ ਤੋਂ ਬਾਅਦ ਪੁਲਸ ਸੈਕਟਰ-32 ਹਸਪਤਾਲ ਪੁੱਜੀ। ਗਰਭਵਤੀ ਕੁੜੀ ਨੇ ਇਕ ਬੱਚੀ ਨੂੰ ਹਸਪਤਾਲ ‘ਚ ਜਨਮ ਦਿੱਤਾ ਹੈ ਅਤੇ ਪੁਲਸ ਵਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।