Monday, April 21, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਸੰਗਰੂਰ 'ਚ 23 ਸਾਲਾ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ

ਸੰਗਰੂਰ ‘ਚ 23 ਸਾਲਾ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ

 

ਲੌਂਗੋਵਾਲ  : ਅੱਜ ਇਥੇ ਇਕ 23 ਸਾਲਾ ਨੌਜਵਾਨ ਕਬੱਡੀ ਖਿਡਾਰੀ ਨੂੰ ਉਸ ਦੇ ਭਰਾ ਦੇ ਸਹੁਰੇ ਵਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਥੋਂ ਦੀ ਮੰਡੇਰ ਕਲਾਂ ਰੋਡ ‘ਤੇ ਵਾਪਰੀ ਇਹ ਮੰਦਭਾਗੀ ਘਟਨਾ ਦਾ ਕਾਰਨ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੌਰਾਨ ਮਾਰੇ ਗਏ ਨੌਜਵਾਨ ਜਗਪਾਲ ਸਿੰਘ ਕਾਲਾ ਦੇ ਪਿਤਾ ਮੱਖਣ ਸਿੰਘ ਉਰਫ ਬਿੱਟੂ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਮੰਡੇਰ ਕਲਾ ਰੋਡ ਗਾਹੂ ਪੱਤੀ ਲੌਂਗੋਵਾਲ ਨੇ ਪੁਲਸ ਨੂੰ ਦੱਸਿਆ ਕਿ ਮੇਰਾ ਕੁੜਮ ਸੁਰਮੁੱਖ ਸਿੰਘ ਉਰਫ ਚਮਕੌਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਚੀਮਾਂ ਮੰਡੀ ਆਪਣੀ ਪਤਨੀ ਮਨਜੀਤ ਕੌਰ ਅਤੇ ਲੜਕੀ ਅਰਸ਼ਦੀਪ ਕੌਰ ਸਮੇਤ ਸਾਡੇ ਘਰ ਆਪਣੀ ਲੜਕੀ ਖੁਸ਼ਪ੍ਰੀਤ ਕੌਰ ਨੂੰ ਲੈਣ ਆਇਆ ਸੀ। ਪ੍ਰੰਤੂ ਅਸੀਂ ਆਪਣੀ ਪੋਤੀ ਨੂੰ ਛੋਟੀ ਹੋਣ ਕਰਕੇ ਉਨ੍ਹਾਂ ਦੇ ਨਾਲ ਨਹੀਂ ਭੇਜਿਆ। ਇਸ ਕਰਕੇ ਉਹ ਵਾਪਸ ਚਲੇ ਗਏ। ਪ੍ਰੰਤੂ ਬਾਅਦ ਵਿਚ ਮੇਰੀ ਨੂੰਹ ਖੁਸ਼ਪ੍ਰੀਤ ਕੌਰ ਨੇ ਘਰ ਵਿਚ ਕਲੇਸ਼ ਪਾ ਲਿਆ ਕਿ ਮੈਂ ਤਾਂ ਆਪਣੇ ਪੇਕੇ ਹੀ ਜਾਣਾ ਹੈ ਜਿਸ ਨੂੰ ਲੈ ਸਾਡੇ ਘਰ ਵਿਚ ਆਪਸੀ ਤਕਰਰਾਬਾਜ਼ੀ ਹੋਈ ਅਤੇ ਮੇਰੀ ਨੂੰਹ ਨੇ ਆਪਣੇ ਪਿਤਾ ਨੂੰ ਰੋਂਦੇ ਹੋਏ ਫੋਨ ਕਰ ਦਿੱਤਾ।

ਫਿਰ ਦੁਬਾਰਾ ਮੇਰਾ ਕੁੜਮ ਸੁਰਮੁੱਖ ਸਿੰਘ ਉਰਫ ਚਮਕੌਰ ਸਿੰਘ ਆਪਣੀ ਘਰਵਾਲੀ ਸਮੇਤ ਮੇਰੇ ਘਰ ਆ ਗਿਆ ਅਤੇ ਆਪਣੀ ਲੜਕੀ ਨੂੰ ਲੈ ਕੇ ਜਾਣ ਦੀ ਜ਼ਿੱਦ ਕਰਨ ਲੱਗ ਪਿਆ। ਅਸੀਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਲੈ ਕੇ ਜਾਣ ਲਈ ਬਜਿੱਦ ਸੀ ਤਾਂ ਮੇਰੀ ਪਤਨੀ ਚਰਨਜੀਤ ਕੌਰ ਨੇ ਵੀ ਮੇਰੀ ਨੂੰਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੇਰੀ ਨੂੰਹ ਨੇ ਤੈਸ਼ ਵਿਚ ਮੇਰੀ ਘਰਵਾਲੀ ਨੂੰ ਗਾਲਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣਾ ਸਮਾਨ ਚੁੱਕ ਕੇ ਆਪਣੇ ਪਿਤਾ ਦੀ ਕਾਰ ਵੱਲ ਨੂੰ ਚੱਲ ਪਈ। ਇਸ ਦੌਰਾਨ ਮੇਰੇ ਲੜਕੇ ਜਗਪਲ ਸਿੰਘ ਉਰਫ ਕਾਲਾ ਨੇ ਮੇਰੀ ਨੂੰਹ ਨੂੰ ਆਪਣੀ ਮਾਂ ਚਰਨਜੀਤ ਕੌਰ ਨੂੰ ਜਦੋਂ ਗਾਲਾਂ ਕੱਢਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਕੁੜਮ ਨੇ ਆਪਣੀ ਆਲਟੋ ਕਾਰ ਵਿਚ ਪਹਿਲਾਂ ਹੀ ਰੱਖੀ ਹੋਈ ਗੰਨ ਬਾਹਰ ਕੱਢੀ ਅਤੇ ਮੇਰੀ ਕੁੜਮਣੀ ਮਨਦੀਪ ਕੌਰ ਵਲੋਂ ਉਕਸਾਉਣ ‘ਤੇ ਉਸ ਨੇ ਦੋ ਫਾਇਰ ਮੇਰੇ ਲੜਕੇ ਵੱਲ ਕੀਤੇ।

ਪਹਿਲਾ ਫਾਇਰ ਮੇਰੇ ਲੜਕੇ ਜਗਪਾਲ ਸਿੰਘ ਦੇ ਖੱਬੇ ਪਾਸੇ ਛਾਤੀ ਵਿਚ ਲੱਗਿਆ ਅਤੇ ਦੂਜਾ ਫਾਇਰ ਸੱਜੀ ਬਾਹ ਦੀ ਕੂਹਣੀ ‘ਤੇ ਲਗਾ। ਇਸ ਦੌਰਾਨ ਤੁਰੰਤ ਅਸੀਂ ਗੱਡੀ ਦਾ ਇੰਤਜਾਮ ਕਰਕੇ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਲੈ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਲੌਂਗੋਵਾਲ ਦੇ ਮੁਖੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਕਿਹਾ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਸੁਰਮੁੱਖ ਸਿੰਘ ਉਰਫ ਚਮਕੌਰ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।