ਐਂਟਰਟੇਨਮੈਂਟ ਡੈਸਕ – ਪੰਜਾਬੀ ਸੰਗੀਤ ‘ਚ ਇਕ ਵਾਰ ਫਿਰ ਸੋਗ ਦੀ ਲਹਿਰ ਛਾਈ ਹੋਈ ਹੈ। ਦਰਅਸਲ, ਹਾਲ ਹੀ ‘ਚ ਖ਼ਬਰ ਆਈ ਹੈ ਕਿ ਪੰਜਾਬੀ ਸੰਗੀਤ ਜਗਤ ਦੀ ਪ੍ਰਸਿੱਧ ਗਾਇਕਾ ਹੇਮਲਾਤਾ ਖਿਵਾਨੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ।
ਦੱਸ ਦਈਏ ਕਿ ਹੇਮਲਾਤਾ ਨੇ ਸੰਗੀਤ ਜਗਤ ਦੀ ਝੋਲੀ ‘ਚ ਕਈ ਹਿੱਟ ਗੀਤ ਪਾਏ ਸਨ। ਉਹ ਹਰ ਰੰਗ ਦੀ ਗਾਇਕੀ ਗਾਉਂਦੇ ਸਨ। ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਿਆਰ ਮਿਲਿਆ। ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਇਸ ‘ਚ ‘ਦਾਤਾ ਜੀ’, ‘ਫਰੀਦਾ ਕਰੀਏ ਨਾ ਹੰਕਾਰ’ ਵਰਗੇ ਗੀਤ ਸ਼ਾਮਲ ਸਨ।