ਬੀਣੇਵਾਲ/ਬਲਾਚੌਰ ਸਾਈਬਰ ਠੱਗਾਂ ਵੱਲੋਂ ਸਾਬਕਾ ਫ਼ੌਜੀ ਨੂੰ ਅੱਠ ਘੰਟੇ ਡਿਜੀਟਲ ਅਰੈਸਟ ਰੱਖ ਕੇ ਸਾਢੇ ਦਸ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ 23 ਦਸੰਬਰ ਦੀ ਦੱਸੀ ਜਾ ਰਹੀ ਹੈ। ਬੀਤ ਇਲਾਕੇ ਦੇ ਪਿੰਡ ਸੇਖੋਵਾਲ ਦੇ ਰਮੇਸ਼ ਸ਼ਰਮਾ (ਜੋ ਕਿ ਭਾਰਤੀ ਫ਼ੌਜ ਤੋਂ ਸੂਬੇਦਾਰ ਰਿਟਾਇਰ ਹੈ) ਨੇ ਦੱਸਿਆ ਕਿ ਸੋਮਵਾਰ 23 ਦਸੰਬਰ ਨੂੰ ਸਵੇਰੇ ਕਰੀਬ 10 ਕੁ ਵਜੇ ਉਨ੍ਹਾਂ ਨੂੰ +6695522510 ਵਿਦੇਸ਼ੀ ਨੰਬਰ ਤੋਂ ਕਾਲ ਆਈ ਅਤੇ ਬਾਅਦ ਵਿਚ ਠੱਗ ਵੱਲੋਂ ਪੁਲਸ ਅਫ਼ਸਰ ਦਸ ਕੇ ਵੀਡੀਓ ਕਾਲ ਕੀਤੀ ਅਤੇ ਮੈਨੂੰ ਦੱਸਿਆ ਕਿ ਮੈਂ ਅੰਧੇਰੀ ਮੁੰਬਈ ਪੁਲਸ ਸਟੇਸ਼ਨ ਤੋਂ ਇੰਸਪੈਕਟਰ ਬੋਲ ਰਿਹਾ ਹਾਂ।