ਪੈਰਿਸ: ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਬ੍ਰਿਟੇਨ ਵੱਲ ਜਾਣ ਦੀ ਕੋਸ਼ਿਸ਼ ਦੌਰਾਨ ਸ਼ੁੱਕਰਵਾਰ ਨੂੰ ਇਕ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਫਰਾਂਸ ਦੇ ਸਮੁੰਦਰੀ ਅਧਿਕਾਰੀਆਂ ਨੇ ਕਿਹਾ ਕਿ ਇਸ ਹਾਦਸੇ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ 65 ਲੋਕਾਂ ਨੂੰ ਬਚਾਅ ਲਿਆ। ਵੀਰਵਾਰ ਦੇਰ ਰਾਤ, ਫਰਾਂਸੀਸੀ ਬਚਾਅ ਕਰਮੀਆਂ ਨੇ ਦੇਖਿਆ ਕਿ ਓਵਰਲੋਡਡ ਕਿਸ਼ਤੀ ਮੁਸ਼ਕਲ ਵਿੱਚ ਸੀ ਅਤੇ ਕਈ ਲੋਕ ਸਮੁੰਦਰ ਵਿੱਚ ਸਨ। ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਉਨ੍ਹਾਂ ਨੂੰ ਪਾਣੀ ਤੋਂ ਬਾਹਰ ਕੱਢਣ ਲਈ ਹੋਰ ਕਿਸ਼ਤੀਆਂ ਦੀ ਵਰਤੋਂ ਕੀਤੀ ਅਤੇ 65 ਲੋਕਾਂ ਨੂੰ ਬਚਾਇਆ।