ਵੈਬ ਡੈਸਕ : ਇਥੋਪੀਆ ਦੇਸ਼ ਵਿੱਚ ਇਕ ਟਰੱਕ ਵਿੱਚ ਸਵਾਰ ਸੈਂਕੜੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪੈ ਗਈ ਜਿਸ ਵਿੱਚ71 ਦੇ ਕਰੀਬ ਲੋਕਾਂ ਦੀ ਮੌਤ ਹੋਣ ਦੀ ਵੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਇਥੋਪੀਆ ਦੇਸ਼ ਵਿੱਚ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਵਿੱਚ ਸੈਂਕੜੇ ਲੋਕ ਸਵਾਰ ਹੋ ਕੇ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸ ਦੌਰਾਨ ਰਾਹ ਵਿੱਚ ਟਰੱਕ ਅਚਾਨਕ ਨਦੀ ਵਿੱਚ ਜਾ ਡਿੱਗਿਆ। ਹਾਲੇ ਕੁਝ ਲੋਕਾਂ ਦੇ ਰੁੜ ਜਾਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜਿਨ੍ਹਾਂ ਦੀ ਲਗਾਤਾਰ ਭਾਲ ਜਾਰੀ ਹੈ।
ਹਾਦਸੇ ਤੋਂ ਬਾਅਦ ਸਥਾਨਕ ਲੋਕ ਅਤੇ ਸਰਕਾਰੀ ਵਿਭਾਗ ਰਾਹਤ ਅਤੇ ਬਚਾਅ ਕਾਰਜ ਵਿਚ ਲੱਗ ਗਏ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਦੂਜੇ ਪਾਸੇ ਨਦੀ ‘ਚ ਡਿੱਗੇ ਲੋਕਾਂ ਦੀ ਭਾਲ ਜਾਰੀ ਹੈ। ਬਚਾਏ ਟੀਮਾਂ ਮੁਤਾਬਕ ਬਹਹੁਣ ਤਕ 71 ਦੇ ਕਰੀਬ ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।
ਤੁਹਾਨੂੰ ਦਸ ਦਈਏ ਕਿ ਇਥੋਪੀਆ ਵਿਚ ਗੰਭੀਰ ਸੜਕ ਹਾਦਸੇ ਆਮ ਹਨ। ਡਰਾਈਵਿੰਗ ਦੇ ਮਾੜੇ ਮਾਪਦੰਡ ਅਤੇ ਖ਼ਰਾਬ ਵਾਹਨ ਜਿਆਦਾਤਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ।