Friday, December 27, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest News41 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

41 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

ਬਟਾਲਾ —41 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਸਿਮਰਨ ਭਾਟੀਆ ਪਤਨੀ ਸਵ. ਰਮੇਸ਼ ਭਾਟੀਆ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨੇ ਦੱਸਿਆ ਕਿ ਕਿਰਨ ਇੰਦਰਪਾਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨੇ ਉਸ ਨੂੰ ਆਪਣੀ ਦੁਕਾਨ ਗਹਿਣੇ ਕਰਕੇ 41 ਲੱਖ ਰੁਪਏ ਲੈ ਲਏ ਸਨ ਅਤੇ ਜਦੋਂ ਮੁਖ਼ਤਾਰਨਾਮੇ ’ਤੇ ਦਸਤਖ਼ਤ ਕਰਨ ਦਾ ਸਮਾਂ ਆਇਆ ਤਾਂ ਉਕਤ ਵਿਅਕਤੀ ਨੇ ਨਾ ਤਾਂ ਰਜਿਸਟਰੀ/ਕਬਜ਼ਾ ਦਿੱਤਾ ਅਤੇ ਨਾ ਹੀ ਮੇਰੇ ਕੋਲੋਂ ਹਾਸਲ ਕੀਤੇ 41 ਲੱਖ ਰੁਪਏ ਵਾਪਸ ਕੀਤੇ ਅਤੇ ਅਜਿਹਾ ਕਰਕੇ ਉਕਤ ਵਿਅਕਤੀ ਨੇ ਮੇਰੇ ਨਾਲ ਧੋਖਾਦੇਹੀ ਕਰਦਿਆਂ ਠੱਗੀ ਮਾਰੀ ਹੈ।

ਉਕਤ ਮਾਮਲੇ ਦੀ ਜਾਂਚ ਡੀ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਕੀਤੇ ਜਾਣ ਤੋ ਬਾਅਦ ਐੱਸ. ਆਈ. ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਚ ਕਿਰਨ ਇੰਦਰਪਾਲ ਸਿੰਘ ਵਿਰੁੱਧ ਧਾਰਾ-420 ਆਈ. ਪੀ. ਸੀ. ਤਹਿਤ ਧੋਖਾਦੇਹੀ ਦਾ ਕੇਸ ਦਰਜ ਕਰ ਦਿੱਤਾ ਹੈ।