ਗੁਰਦਾਸਪੁਰ –ਜ਼ਿਲ੍ਹਾ ਗੁਰਦਾਸਪੁਰ ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਐ। ਇਥੇ ਕਸਬਾ ਧਾਰੀਵਾਲ ਦੇ ਇੱਕ ਰਿਹਾਸ਼ੀ ਇਲਾਕੇ ‘ਚ ਘਰ ਅੰਦਰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਫਰਿੱਜ ‘ਚ ਹੋਏ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹੈ। ਅੱਗ ਲੱਗਣ ਕਾਰਨ ਘਰ ਦਾ ਕਾਫੀ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਘਰ ਨੂੰ ਅੱਗ ਲਗਣ ਨਾਲ ਪਰਿਵਾਰ ਨੇ ਘਰ ‘ਚੋਂ ਗੈਸ ਸਿਲੰਡਰ ਬੜੀ ਮਸ਼ੱਕਤ ਨਾਲ ਬਾਹਰ ਕੱਢਿਆ ਅਤੇ ਆਪ ਵੀ ਘਰੋਂ ਨਿਕਲ ਕੇ ਸਾਰੇ ਜੀਆਂ ਨੇ ਜਾਨ ਬਚਾਈ। ਇਸ ਦੌਰਾਨ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਵਲੋਂ ਅੱਗ ‘ਤੇ ਕਾਬੂ ਪਾਇਆ ਗਿਆ । ਉਥੇ ਹੀ ਮਕਾਨ ਮਾਲਕ ਦਾ ਕਹਿਣਾ ਸੀ ਕਿ ਉਹਨਾਂ ਦੇ ਜੀਆਂ ਦਾ ਤਾਂ ਬਚਾਅ ਹੈ ਪਰ ਉਹਨਾਂ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਲੱਖਾਂ ਰੁਪੇ ਦਾ ਨੁਕਸਾਨ ਹੋਇਆ ਹੈ ।