ਸ਼ੁੱਕਰਵਾਰ ਸਵੇਰੇ ਨੋਇਡਾ ਦੇ Logix ਮਾਲ ਦੇ ਅੰਦਰ ਤੇ ਬਾਹਰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਮਾਲ ਵਿੱਚੋਂ ਮੌਜੂਦ ਇੱਕ ਸ਼ੋਅ ਰੂਮ ’ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਮਾਲ ਦੇ ਅੰਦਰ ਧੂੰਆ ਹੀ ਧੂੰਆ ਫੈਲ ਗਿਆ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ ਤੇ ਲੋਕ ਬਾਹਰ ਨੂੰ ਭੱਜੇ। ਅੱਗ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀਆਂ 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਬੜੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਸੈਕਟਰ-32 ਏ ’ਚ ਸਥਿਤ Logix Shopping Mall ਦੇ ਅੰਦਰ ਪਹਿਲੀ ਮੰਜ਼ਿਲ ’ਤੇ ਇੱਕ Adidas ਦੇ ਸ਼ੋਅ ਰੂਮ ’ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕੁਝ ਹੀ ਸਮੇਂ ਵਿੱਚ ਮਾਲ ਧੂੰਏਂ ਨਾਲ ਭਰ ਗਿਆ। ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਦੇ ਹੀ ਮਾਲ ‘ਚ ਮੌਜੂਦ ਕਰਮਚਾਰੀਆਂ ਅਤੇ ਮਾਲ ‘ਚ ਖਰੀਦਦਾਰੀ ਲਈ ਆਏ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਫਿਲਹਾਲ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਗੱਡੀਆਂ ਦੀ ਮਦਦ ਨਾਲ ਕਰੀਬ ਇਕ ਘੰਟੇ ‘ਚ ਅੱਗ ‘ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੇ ਮੌਕੇ ’ਤੇ ਤੁਰੰਤ ਪਹੁੰਚਣ ਕਾਰਨ ਸਮਾਂ ਰਹਿੰਦੇ ਅੱਗ ਨੂੰ ਬੁਝਾਇਆ ਗਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਗ ਲੱਗਣ ਤੋਂ ਬਾਅਦ ਮਾਲ ਧੂੰਏ ਨਾਲ ਭਰ ਗਿਆ ਜਿਸਨੂੰ ਬਾਹਰ ਕੱਢਣ ਲਈ ਸ਼ਾਪਿੰਗ ਮਾਲ ਦੇ ਅੰਦਰ ਲੱਗੇ ਸ਼ੀਸ਼ੇ ਨੂੰ ਤੋੜਨਾ ਪਿਆ।