Thursday, July 31, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਨੂੰ ਪੰਜਾਬ ਸਰਕਾਰ ਦਾ ਤੋਹਫ਼ਾ, ਸਕੂਲ ਆਫ਼ ਐਮੀਨੈਸ ਦੀ...

ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਨੂੰ ਪੰਜਾਬ ਸਰਕਾਰ ਦਾ ਤੋਹਫ਼ਾ, ਸਕੂਲ ਆਫ਼ ਐਮੀਨੈਸ ਦੀ ਉਸਾਰੀ ਹੋਈ ਆਰੰਭ

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਅੱਜ ਪੂਰਾ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਪੁੱਟਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਤਿਹਾਸਕ ਤੇ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ  ਬਾਸ਼ਿੰਦਿਆਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ 10.61 ਕਰੋੜ ਨਾਲ ਸਕੂਲ ਆਂਫ ਐਮੀਨੈਂਸ  ਕੀਰਤਪੁਰ ਸਾਹਿਬ ਵਿੱਚ ਦੋ ਨਵੇਂ ਬਲਾਕਾਂ ਦੀ ਉਸਾਰੀ ਦਾ ਕਾਰਜ ਅੱਜ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਸਥਾਨਕ ਲੋਕਾਂ ਦੀ ਹਾਜ਼ਰੀ ਵਿੱਚ ਆਰੰਭ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਵਿਕਾਸ ਪੱਖੋਂ ਦਹਾਕਿਆਂ ਤੋ ਅਣਗੋਲੇ ਇਸ ਇਤਿਹਾਸਕ ਨਗਰ ਦਾ ਸਰਵਪੱਖੀ ਵਿਕਾਸ ਕਰਵਾਉਣ ਦਾ ਵਾਅਦਾ ਮੈਂ ਹਲਕਾ ਵਾਸੀਆਂ ਨਾਲ ਕੀਤਾ ਸੀ, ਜਿਸ ਨੂੰ ਪੂਰਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਵਿਚ ਦੋ ਨਵੇ ਬਲਾਕ ਬਣਾਏ ਜਾਣਗੇ, ਇਸ ਤੋਂ ਇਲਾਵਾ ਮਲਟੀਪਰਪਸ ਹਾਲ, ਲੈਬੋਰਟਰੀ, ਲਾਈਬ੍ਰੇਰੀ, ਕਲਾਸਰੂਮ, ਟੁਆਇਲਟ ਬਲਾਕ, ਲਿਫਟ ਦਾ ਕੰਮ ਅਤੇ ਪੁਰਾਣੇ ਬਲਾਕ ਦਾ ਰੈਨੋਵੇਸ਼ਨ ਦਾ ਕੰਮ ਵੀ ਕਰਵਾਇਆ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ  ਇਸ ਤੋਂ ਪਹਿਲਾ ਕੀਰਤਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਕਰਵਾਉਦੇ ਹੋਏ ਪਤਾਲਪੁਰੀ ਚੋਂਕ ਦਾ ਸੁੰਦਰੀਕਰਨ ਕਰਵਾਇਆ ਗਿਆ ਸੀ, ਜਿੱਥੇ ਰਬਾਬ ਸੁਸ਼ੋਭਿਤ ਕੀਤੀ ਗਈ ਹੈ। ਕੀਰਤਪੁਰ ਸਾਹਿਬ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਰਗੇ ਕਰੋੜਾਂ ਦੇ ਪ੍ਰੋਜੈਕਟ ਲੋਕਾਂ ਲਈ ਸੋਗਾਤ ਬਣ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਇਸ ਇਲਾਕੇ ਦੇ ਵਿਕਾਸ ਅਤੇ ਕੁਦਰਤੀ ਸੁੰਦਰਤਾ ਨੂੰ ਟੂਰਿਜਮ ਵੱਜੋਂ ਵਿਕਸਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।