ਅਜਨਾਲਾ- ਅਜਨਾਲਾ ਨੇੜਲੇ ਪਿੰਡ ਰੋਖੇ ਤੋਂ ਰੋਜ਼ੀ ਰੋਟੀ ਦੀ ਤਲਾਸ਼ ’ਚ ਆਸਟ੍ਰੇਲੀਆ ਗਏ ਇਕ ਗੁਰਸਿੱਖ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਪੁੱਤਰ ਭਗਵੰਤ ਸਿੰਘ 2 ਸਾਲ ਪਹਿਲਾਂ ਆਪਣੀ ਪਤਨੀ ਸਮੇਤ ਆਸਟ੍ਰੇਲੀਆ ਗਿਆ ਸੀ।
ਅੱਜ ਸਵੇਰੇ ਤੜਕਸਾਰ ਜਦੋਂ ਭਗਵੰਤ ਸਿੰਘ ਆਪਣੇ ਟਰਾਲੇ ’ਤੇ ਜਾ ਰਿਹਾ ਸੀ ਤਾਂ ਰਸਤੇ ’ਚ ਅਚਾਨਕ ਟਰਾਲਾ ਕਿਸੇ ਦਰੱਖਤ ਨਾਲ ਟਕਰਾ ਗਿਆ ਅਤੇ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰਾ ਟਰਾਲਾ ਸੜ ਕੇ ਸਵਾਹ ਹੋ ਗਿਆ, ਜਿਸ ਕਾਰਨ ਭਗਵੰਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।