ਸੰਗਰੂਰ – ਸੰਗਰੂਰ ਵਿਖੇ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਿਤਾ ਵੱਲੋਂ ਆਪਣੀ 9 ਸਾਲਾ ਧੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਵਿਆਹ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਉਸ ਦੇ ਦੂਜੇ ਪਤੀ ਵੱਲੋਂ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸ ਦਾ ਪਤੀ ਮੇਰੀ ਧੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਮੇਰੀ ਧੀ ਹਰ ਰੋਜ਼ 6 ਵਜੇ ਤੋਂ 7 ਵਜੇ ਤੱਕ ਸਕੇਟਿੰਗ ਕਰਨ ਲਈ ਜਾਂਦੀ ਸੀ।
ਕੱਲ੍ਹ ਵੀ ਜਦੋਂ ਸਕੇਟਿੰਗ ਕਰਨ ਲਈ ਗਈ ਤਾਂ ਮੈਂ ਆਪਣੇ ਪਤੀ ਨੂੰ ਵਾਰ-ਵਾਰ ਫੋਨ ਕੀਤੇ ਅਤੇ ਉਸ ਨੂੰ ਘਰ ਨਾ ਪਹੁੰਚਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਅਸੀਂ ਬਾਜ਼ਾਰ ਵਿੱਚ ਥੋੜ੍ਹਾ ਕੰਮ ਕਰ ਰਹੇ ਹਾਂ ਅਤੇ ਕੰਮ ਕਰਕੇ ਘਰ ਪਹੁੰਚਾਂਗੇ। ਪਤੀ ਨੇ ਕਿਹਾ ਕਿ ਸੀ ਕਿ ਕੁੜੀ ਨੂੰ ਰਸਤੇ ਵਿਚੋਂ ਪਿੱਜ਼ਾ ਖਵਾ ਰਿਹਾ ਹੈ ਤਾਂ ਅਤੇ ਜੁਮੈਟਰੀ ਦਿਵਾਉਣੀ ਹੈ।
ਪੌਨੇ ਤੱਕ ਘਰ ਨਾ ਪਹੁੰਚੇ ਤਾਂ ਫਿਰ ਤੋਂ ਪਤੀ ਨੂੰ ਫੋਨ ਕੀਤਾ ਗਿਆ ਸੀ ਅਤੇ ਜਦੋਂ 9 ਵਜੇ ਦੇ ਕਰੀਬ ਘਰ ਪਹੁੰਚੇ ਤਾਂ ਮੇਰੇ ਪਤੀ ਦਾ ਮੈਨੂੰ ਫੋਨ ਆਇਆ ਕਿ ਜਲਦੀ ਹੇਠਾਂ ਆ ਜਾ ਬੇਟੀ ਦੀ ਸਿਹਤ ਖ਼ਰਾਬ ਹੈ। ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਵੱਲੋਂ ਮੇਰੀ ਬੇਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਿਸ ਤੋਂ ਸਾਫ਼ ਦਿੱਸ ਰਿਹਾ ਸੀ ਕਿ ਮੇਰੇ ਪਤੀ ਵੱਲੋਂ ਹੀ ਉਸ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਹੈ। ਉਥੇ ਹੀ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।