ਗੁਹਾਟੀ — ਅਸਾਮ ਦੇ ਧੂਬਰੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇਕ ਤੇਜ਼ ਰਫਤਾਰ ਸਪੋਰਟਸ ਯੂਟੀਲਿਟੀ ਵਹੀਕਲ (ਐੱਸ.ਯੂ.ਵੀ.) ਦੀ ਲਪੇਟ ਵਿਚ ਆਉਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਧੂਬਰੀ ਦੇ ਐੱਸ.ਪੀ. ਨਵੀਨ ਸਿੰਘ ਮੁਤਾਬਕ ਜਦੋਂ ਬੱਚੇ ਸਵੇਰੇ ਗੋਲਕਗੰਜ ਵਿੱਚ ਨੈਸ਼ਨਲ ਹਾਈਵੇਅ 17 ਦੇ ਨੇੜੇ ਸਥਿਤ ਆਪਣੇ ਘਰ ਦੇ ਨੇੜੇ ਟਹਿਲ ਰਹੇ ਸਨ, ਉਸ ਦੌਰਾਨ ਇਕ ਐੱਸ.ਯੂ.ਵੀ. ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਉਨ੍ਹਾਂ ਕਿਹਾ, “ਅਸੀਂ ਤੇਜ਼ ਰਫਤਾਰ SUV ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।” ਸਿੰਘ ਨੇ ਦੱਸਿਆ ਕਿ 3 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਰੀਅਮ ਖਾਤੂਨ, ਜ਼ੌਈ ਰਹਿਮਾਨ, ਅਬੂ ਰੇਹਾਨ ਅਤੇ ਮੇਹੇਦੀ ਹੁਸੈਨ ਵਜੋਂ ਹੋਈ ਹੈ।