ਮੱਧ ਪ੍ਰਦੇਸ਼ ’ਚ ਉਸ ਸਮੇਂ 9 ਬੱਚਿਆਂ ਦੀ ਮੌਤ ਹੋ ਗਈ ਜਦੋਂ ਦੇ ਸਾਗਰ ਵਿੱਚ ਐਤਵਾਰ ਨੂੰ ਸ਼ਾਹਪੁਰ ਦੇ ਹਰਦੌਲ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਕੰਧ ਅਚਾਨਕ ਡਿੱਗ ਗਈ। ਕੰਧ ਦੇ ਮਲਬੇ ਹੇਠ ਦੱਬ ਕੇ 9 ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਹੋਰ ਬੱਚੇ ਵੀ ਮਲਬੇ ਹੇਠ ਦੱਬੇ ਗਏ। ਹਾਲਾਂਕਿ ਮਲਬੇ ਵਿੱਚੋਂ 8 ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਪਰ ਬਾਕੀ ਬਚੇ ਬੱਚਿਆਂ ਨੂੰ ਅਜੇ ਵੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮੰਦਰ ਵਿੱਚ ਸ਼ਿਵਲਿੰਗ ਦਾ ਨਿਰਮਾਣ ਅਤੇ ਭਾਗਵਤ ਕਥਾ ਦਾ ਆਯੋਜਨ ਚੱਲ ਰਿਹਾ ਹੈ। ਸਾਵਣ ਮਹੀਨੇ ਵਿੱਚ ਸਵੇਰ ਤੋਂ ਹੀ ਇੱਥੇ ਸ਼ਿਵਲਿੰਗ ਬਣਾਏ ਜਾ ਰਹੇ ਹਨ। ਐਤਵਾਰ ਨੂੰ ਵੀ ਸ਼ਿਵਲਿੰਗ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ। ਸ਼ਿਵਲਿੰਗ ਬਣਾਉਣ ਲਈ 8 ਤੋਂ 14 ਸਾਲ ਦੇ ਬੱਚੇ ਵੀ ਮਿੱਟੀ ਦੇ ਸ਼ਿਵਲਿੰਗ ਬਣਾਉਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਸੀ। ਬੱਚੇ ਜਦੋਂ ਸ਼ਿਵਲਿੰਗ ਬਣਾ ਰਹੇ ਸੀ ਤਾਂ ਰੱਬ ਦਾ ਭਾਣਾ ਵਰਤਿਆ ਤੇ ਮੰਦਰ ਕੰਪਲੈਕਸ ਦੇ ਨਾਲ ਲੱਗਦੀ 50 ਸਾਲ ਪੁਰਾਣੀ ਮਿੱਟੀ ਦੀ ਕੰਧ ਡਿੱਗ ਗਈ।
ਸ਼ਿਵਲਿੰਗ ਬਣਾ ਰਹੇ ਬੱਚਿਆਂ ‘ਤੇ ਸਿੱਧੀ ਡਿੱਗ ਗਈ, ਜਿਸ ਕਾਰਨ ਉਹ ਕੰਧ ਦੇ ਮਲਬੇ ਹੇਠਾਂ ਦੱਬੇ ਗਏ ਅਤੇ9 ਬੱਚੇ ਮਾਰ ਗਏ। ਕੰਧ ਡਿੱਗਦੇ ਹੀ ਇਸ ਘਟਨਾ ਤੋਂ ਬਾਅਦ ਭਗਦੜ ਮਚ ਗਈ। ਇਸ ਤੋਂ ਬਾਅਦ ਪੁਲਿਸ ਅਤੇ ਨਗਰ ਕੌਂਸਲ ਨੂੰ ਸੂਚਿਤ ਕੀਤਾ ਗਿਆ। ਬਚਾਅ ਟੀਮਾਂ ਵੀ ਮੌਕੇ ‘ਤੇ ਪਹੁੰਚੀਆਂ ਜਿੰਨ੍ਹਾਂ ਵੱਲੋਂ ਰਾਹਤ ਕਾਰਜ ਚਲਾਇਆ ਗਿਆ ਜੋ ਕਿ ਅਜੇ ਵੀ ਜਾਰੀ ਹੈ। ਕੇ ਮਲਬੇ ‘ਚੋਂ ਬੱਚਿਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਇਹ ਕੰਧ ਪੰਜਾਹ ਸਾਲ ਸੀ ਜੋ ਕਿ ਖਸਤਾ ਹੋ ਗਈ ਸੀ। ਇਸ ਤੋਂ ਬਾਅਦ ਵੀ ਇਸ ਨੂੰ ਢਾਹਿਆ ਨਹੀਂ ਗਿਆ ਜੋ ਕਿ ਮਾਨਸੂਨ ਕਾਰਨ ਹਾਦਸੇ ਦਾ ਕਾਰਨ ਬਣੀ।