ਤਰਨਤਾਰਨ/ਪੱਟੀ – ਪੱਟੀ ਵਿਖੇ ਵੱਡੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਟਰੱਕ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਰਾਤ ਕਰੀਬ 12:30 ਵਜੇ ਟਰੱਕ ਡਰਾਈਵਰ ਪੈਟਰੋਲ ਪੰਪ ‘ਤੇ ਤੇਲ ਪਵਾਉਣ ਲਈ ਆਇਆ ਸੀ ਤਾਂ ਇਸ ਦੌਰਾਨ ਉਸ ਦਾ ਅਣਪਛਾਤੇ ਵਿਅਕਤੀਆਂ ਨਾਲ ਝਗੜਾ ਹੋ ਗਿਆ। ਜਿਸ ‘ਤੇ ਅਣਪਛਾਤਿਆਂ ਨੇ ਟਰੱਕ ਡਰਾਈਵਰ ਦੇ ਗੋਲੀਆਂ ਮਾਰ ਦਿੱਤੀਆਂ। ਜਿਸ ਕਾਰਨ ਟਰੱਕ ਡਰਾਈਵਰ ਗੰਭਰੀ ਰੂਪ ‘ਚ ਜ਼ਖ਼ਮੀ ਹੋ ਗਿਆ।ਜ਼ਖ਼ਮੀ ਟਰੱਕ ਡਰਾਈਵਰ ਨੇ ਹਿੰਮਤ ਨਾਲ ਟਰੱਕ ਭਜਾ ਕੇ ਉੱਥੋਂ ਨਿਕਲ ਦੀ ਕੋਸ਼ਿਸ਼ ਕੀਤੀ ਪਰ ਕੈਰੋਂ ਨਜ਼ਦੀਕ ਆ ਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੈਰੋਂ ਵਾਸੀ ਕਸ਼ਮੀਰ ਸਿੰਘ ਵੱਜੋਂ ਹੋਈ ਹੈ। ਟਰੱਕ ਡਰਾਈਵਰ ਦੇ ਦੋ 2 ਬੱਚੇ 14 ਸਾਲਾ ਮੁੰਡਾ ਅਤੇ 15 ਸਾਲਾ ਕੁੜੀ ਹੈ।