ਲੁਧਿਆਣਾ – ਗੈਸ ਮਾਫੀਆ ਦਾ ਗੜ੍ਹ ਬਣੇ ਗਿਆਸਪੁਰਾ ਇਲਾਕੇ ‘ਚ ਘਰੇਲੂ ਗੈਸ ਭਰਦੇ ਸਮੇਂ ਲੀਕ ਹੋਣ ਮਗਰੋਂ ਭਿਆਨਕ ਹਾਦਸਾ ਵਾਪਰ ਗਿਆ। ਇਸ ਕਾਰਨ ਲੱਗੀ ਭਿਆਨਕ ਅੱਗ ‘ਚ ਇਕ ਮਾਸੂਮ ਬੱਚੀ ਸਮੇਤ ਕੁੱਲ 6 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ‘ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਮੰਗਲਵਾਰ ਰਾਤ ਨੂੰ ਉਸ ਸਮੇਂ ਵਾਪਰਿਆ ਜਦੋਂ ਸਮਰਾਟ ਕਾਲੋਨੀ ‘ਚ ਕਿਰਾਏ ਦੀ ਗੱਡੀ ‘ਚ ਘਰੇਲੂ ਗੈਸ ਦਾ ਛੋਟਾ ਸਿਲੰਡਰ ਭਰਿਆ ਜਾ ਰਿਹਾ ਸੀ, ਇਸ ਦੌਰਾਨ ਭਿਆਨਕ ਅੱਗ ਲੱਗ ਗਈ ਅਤੇ ਮੌਕੇ ‘ਤੇ ਮੌਜੂਦ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਜਿਸ ‘ਚ 7 ਸਾਲਾ ਬੱਚੀ ਸ਼ਿਵਾਨੀ ਵੀ ਸ਼ਾਮਲ ਸੀ। ਇਸ ਹਾਦਸੇ ਵਿਚ ਇਕ ਔਰਤ 80 ਫ਼ੀਸਦੀ ਝੁਲਸ ਗਈ, ਜਦਕਿ ਬੱਚੀ ਸ਼ਿਵਾਨੀ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।