Become a member

Get the best offers and updates relating to Liberty Case News.

― Advertisement ―

spot_img
spot_img
HomeBig Newsਨੋਇਡਾ ਦੇ ਕ੍ਰਿਸ਼ਨਾ ਅਪਰਾ ਪਲਾਜ਼ਾ ਕੰਪਲੈਕਸ 'ਚ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ...

ਨੋਇਡਾ ਦੇ ਕ੍ਰਿਸ਼ਨਾ ਅਪਰਾ ਪਲਾਜ਼ਾ ਕੰਪਲੈਕਸ ‘ਚ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ

ਨੋਇਡਾ : ਨੋਇਡਾ ਦੇ ਸੈਕਟਰ 20 ਪੁਲਸ ਸਟੇਸ਼ਨ ਖੇਤਰ ਦੇ ਅਧੀਨ ਸੈਕਟਰ 18 ਦੇ ਕ੍ਰਿਸ਼ਨਾ ਅਪਾਰਾ ਪਲਾਜ਼ਾ ਕੰਪਲੈਕਸ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਦਰਾਂ ਗੱਡੀਆਂ ਮੌਕੇ ‘ਤੇ ਪਹੁੰਚੀਆਂ, ਜਿਹਨਾਂ ਨੇ ਦੋ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਮੁੱਖ ਫਾਇਰ ਅਫ਼ਸਰ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਅੱਜ ਸਵੇਰੇ 3:20 ਵਜੇ ਫਾਇਰ ਵਿਭਾਗ ਨੂੰ ਸੈਕਟਰ 18 ਦੇ ਕ੍ਰਿਸ਼ਨਾ ਅਪਾਰਾ ਪਲਾਜ਼ਾ ਕੰਪਲੈਕਸ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਨੇੜਲੇ ਫਾਇਰ ਸਟੇਸ਼ਨਾਂ ਤੋਂ ਲਗਭਗ 15 ਗੱਡੀਆਂ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਗ ਪੰਜਵੀਂ ਮੰਜ਼ਿਲ ‘ਤੇ ਲੱਗੀ ਸੀ ਅਤੇ ਇਮਾਰਤ ਬੰਦ ਸੀ। ਫਾਇਰ ਵਿਭਾਗ ਦੇ ਕਰਮਚਾਰੀ ਸ਼ਟਰ ਕੱਟ ਕੇ ਇਮਾਰਤ ਵਿੱਚ ਦਾਖਲ ਹੋਏ ਅਤੇ ਲਗਭਗ ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।