ਬਨੂੜ ’ਚ ਪਟਿਆਲਾ ਦੇ ਅਜ਼ੀਜ਼ਪੁਰ ਟੋਲ ਪਲਾਜ਼ਾ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਚੰਡੀਗੜ੍ਹ ਡਿਪੂ ਦੀ ਬੱਸ ਦੇ ਚਾਲਕ ਨੇ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਜੜ ਦਿੱਤਾ। ਥੱਪੜ ਮਾਰਨ ਦੀ ਘਟਨਾ ਦੀਆਂ ਸਾਰੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ। ਇਸ ਸੰਬੰਧੀ ਪਟਿਆਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ 19 ਜੁਲਾਈ ਦੀ ਦੱਸੀ ਜਾ ਰਹੀ ਹੈ, ਹਾਂਲਾਕਿ ਥੱਪੜ ਮਾਰਨ ਦਾ ਕਾਰਨ ਕੀ ਸੀ, ਇਸ ਬਾਰੇ ਕੁੱਝ ਵੀ ਸਪੱਸ਼ਟ ਨਹੀਂ ਹੋ ਸਕਿਆ, ਕਿਉਂਕਿ ਬੱਸ ਚਾਲਕ ਮੁਲਾਜ਼ਮ ਨੂੰ ਥੱਪੜ ਮਾਰ ਕੇ ਤੁਰੰਤ ਬੱਸ ਲੈ ਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ 19 ਜੁਲਾਈ ਨੂੰ ਟੋਲ ਪਲਾਜ਼ਾ ‘ਤੇ ਕਾਫੀ ਦੇਰ ਤੱਕ ਆਵਾਜਾਈ ਰੁਕੀ ਹੋਈ ਸੀ। ਇਸ ਦੌਰਾਨ ਉਕਤ ਬੱਸ ਦੇ ਕੰਡਕਟਰ ਨੇ ਟੋਲ ਪਲਾਜ਼ਾ ਦਾ ਬੈਰੀਕੇਡ ਹਟਾ ਦਿੱਤਾ ਅਤੇ ਇਸ ਦੌਰਾਨ ਤਿੰਨ ਤੋਂ ਚਾਰ ਵਾਹਨ ਟੋਲ ਪਲਾਜ਼ਾ ਤੋਂ ਲੰਘ ਗਏ। ਜਿਸ ਤੋਂ ਬਾਅਦ ਜਦੋਂ ਉਕਤ ਬੱਸ ਟੋਲ ਕੱਟ ਕੇ ਰਵਾਨਾ ਹੋਣ ਲੱਗੀ ਤਾਂ ਪੀਆਰਟੀਸੀ ਬੱਸ ਦੇ ਚਾਲਕ ਵੱਲੋਂ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਜਲਦੀ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।