ਮੱਧ ਪ੍ਰਦੇਸ਼ ਵਿੱਚ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰਿਆ ਜਦੋਂ ਸ਼ਿਵਪੁਰੀ ਜ਼ਿਲੇ ‘ਚ ਸੁਰੱਖਿਆ ਬਲਾਂ ਦੀ ਗੱਡੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਹਥਿਆਰਬੰਦ ਪੁਲਿਸ ਬਲਾਂ ਦਾ ਵਾਹਨ ਪਲਟਣ ਨਾਲ ਕਰੀਬ 13 ਜਵਾਨ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਵੱਲੋ ਦਿੱਤੀ ਗਈ।
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਭਾਸ਼ ਪੁਰਾ ਥਾਣਾ ਖੇਤਰ ‘ਚ ਡਿਗਰੀ ਬ੍ਰਿਜ ਨੇੜੇ ਦੇਰ ਰਾਤ ਹਾਦਸਾ ਵਾਪਰਿਆ ਜਦੋ ਪੁਲਿਸ ਬਲਾਂ ਦਾ ਵਾਹਨ ਗਵਾਲੀਅਰ ਦੇਵਾਸ ਫੋਰ ਲੇਨ ਨੈਸ਼ਨਲ ਹਾਈਵੇਅ ‘ਤੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਸੀ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਪੁਲਿਸ ਬਲਾਂ ਦੀ ਬੱਸ ਇਕ ਵਾਹਨ ਨੂੰ ਬਚਾਉਂਦੇ ਹੋਏ ਪਲਟ ਗਈ। ਬੱਸ ਵਿੱਚ ਕਰੀਬ 31 ਸਿਪਾਹੀ ਸਵਾਰ ਸਨ ਜਿੰਨ੍ਹਾਂ ਵਿੱਚੋਂ 13 ਜਵਾਨ ਇਸ ਹਾਦਸੇ ’ਚ ਜ਼ਖ਼ਮੀ ਹੋ ਗਏ। ਫਿਲਹਾਲ ਜ਼ਖ਼ਮੀ ਹੋਏ ਜਵਾਨਾਂ ਨੂੰ ਇਲਾਜ ਲਈ ਗਵਾਲੀਅਰ ਅਤੇ ਸ਼ਿਵਪੁਰੀ ਦੇ ਹਸਪਤਾਲਾਂ ‘ਚ ਭੇਜਿਆ ਗਿਆ ਹੈ।