ਲੁਧਿਆਣਾ : ਚੰਡੀਗੜ੍ਹ ਰੋਡ ਸਥਿਤ ਕਰਿਆਨਾ ਸਟੋਰ ‘ਤੇ ਸਾਮਾਨ ਲੈਣ ਗਈ 5 ਸਾਲ ਦੀ ਬੱਚੀ ਨਾਲ ਦੁਕਾਨਦਾਰ ਨੇ ਛੇੜਛਾੜ ਕੀਤੀ। ਜਦੋਂ ਬੱਚੀ ਨੇ ਘਰ ਆ ਕੇ ਸਾਰੀ ਗੱਲ ਦੱਸੀ ਤਾਂ ਪਰਿਵਾਰ ਵਾਲਿਆਂ ਨੇ ਦੁਕਾਨ ‘ਤੇ ਜਾ ਕੇ ਦੁਕਾਨਦਾਰ ਦੀ ਛਿੱਤਰ ਪਰੇਡ ਕਰ ਦਿੱਤੀ। ਜਦੋਂ ਲੋਕ ਉਸ ਨਾਲ ਕੁੱਟਮਾਰ ਕਰ ਰਹੇ ਸਨ ਤਾਂ ਦੁਕਾਨਦਾਰ ਦੀ ਪਤਨੀ ਉਸ ਨੂੰ ਬਚਾਉਣ ਲਈ ਲੋਕਾਂ ਦੀਆਂ ਮਿੰਨਤਾਂ ਕਰ ਰਹੀਆਂ ਸਨ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਜਮਾਲਪੁਰ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਲੋਕਾਂ ਨੇ ਦੁਕਾਨਦਾਰ ਨੂੰ ਪੁਲਸ ਹਵਾਲੇ ਕਰ ਦਿੱਤਾ ਹੈ।