Friday, January 10, 2025

Become a member

Get the best offers and updates relating to Liberty Case News.

― Advertisement ―

spot_img
spot_img
HomeDeshਤੜਕਸਾਰ ਵਾਪਰਿਆ ਭਿਆਨਕ ਰੇਲ ਹਾਦਸਾ, ਲੀਹੋਂ ਲੱਥੇ 10 ਡੱਬੇ

ਤੜਕਸਾਰ ਵਾਪਰਿਆ ਭਿਆਨਕ ਰੇਲ ਹਾਦਸਾ, ਲੀਹੋਂ ਲੱਥੇ 10 ਡੱਬੇ

 

ਜਮਸ਼ੇਦਪੁਰ/ਰਾਂਚੀ —ਝਾਰਖੰਡ ਦੇ ਸਰਾਇਕੇਲਾ-ਖਰਸਾਵਾਂ ਜ਼ਿਲ੍ਹੇ ਵਿਚ ਮੰਗਲਵਾਰ ਤੜਕਸਾਰ ਮੁੰਬਈ-ਹਾਵੜਾ ਮੇਲ ਦੇ 10 ਡੱਬੇ ਲੀਹ ਤੋਂ ਉਤਰ ਗਏ। ਅਧਿਕਾਰੀਆਂ ਨੇ ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋਣ ਅਤੇ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਤੜਕਸਾਰ 3.45 ਵਜੇ ਦੱਖਣ-ਪੂਰਬੀ ਰੇਲਵੇ (ਐੱਸ.ਈ.ਆਰ.) ਦੇ ਚੱਕਰਧਾਤਪੁਰ ਡਵੀਜ਼ਨ ਦੇ ਅਧੀਨ ਜਮਸ਼ੇਦਪੁਰ ਤੋਂ ਤਕਰੀਬਨ 80 ਕਿੱਲੋਮੀਟਰ ਦੂਰ ਬੜਾਬੰਬੂ ਨੇੜੇ ਵਾਪਰਿਆ।

ਦੱਖਣ-ਪੂਰਬੀ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੰਬਈ-ਹਾਵੜਾ ਮੇਲ ਦੇ 10 ਤੋਂ 12 ਡੱਬੇ ਬੜਾਬੰਬੂ ਨੇੜੇ ਲੀਹ ਤੋਂ ਉਤਰ ਗਏ। ਹਾਦਸੇ ਵਿਚ 6 ਯਾਤਰੀ ਜ਼ਖ਼ਮੀ ਹੋਏ ਹਨ ਤੇ ਉਨ੍ਹਾਂ ਨੂੰ ਬੜਾਬੰਬੂ ਵਿਚ ਮੁੱਢਲੇ ਇਲਾਜ ਮਗਰੋਂ ਬਿਹਤਰ ਇਲਾਜ ਲਈ ਚੱਕਰਧਰਪੁਰ ਲਿਜਾਇਆ ਜਾ ਰਿਹਾ ਹੈ। ਅਧਿਕਾਰੀ ਮੁਤਾਬਕ ਬਚਾਅ ਕਾਰਜ ਜਾਰੀ ਹਨ। ਸਥਾਨਕ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੇਲ ਹਾਦਸਾ ਸਰਾਇਕੇਲਾ-ਖਰਸਾਵਾਂ ਜ਼ਿਲ੍ਹੇ ਦੇ ਖਰਸਾਵਾਂ ਬਲਾਕ ਦੇ ਪੋਟੋਬੇੜਾ ਵਿਚ ਹੋਇਆ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਮੁੰਬਈ-ਹਾਵੜਾ ਮੇਲ ਅਤੇ ਇਕ ਮਾਲਗੱਡੀ ਸ਼ਾਮਲ ਹਨ।