ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਜੈਸਿੰਘਪੁਰ ਇਲਾਕੇ ‘ਚ ਬੁੱਧਵਾਰ ਦੀ ਰਾਤ ਆਈ ਤੇਜ਼ ਹਨੇਰੀ ਕਾਰਨ ਸੜਕ ਕੰਢੇ ਲੱਗਾ ਇਕ ਦਰੱਖ਼ਤ ਚੱਲਦੀ ਕਾਰ ‘ਤੇ ਡਿੱਗ ਗਈ ਜਿਸ ਕਾਰਨ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜੈਪੁਰਸਿੰਘ ਕੋਤਵਾਲੀ ਇਲਾਕੇ ‘ਚ ਰਾਮਪੁਰ ਸਥਿਤ ਪਟੇਲ ਢਾਬੇ ਦੇ ਨੇੜੇ ਲਖਨਊ-ਬਲੀਆ ਹਾਈਵੇ ‘ਤੇ ਤੇਜ਼ ਹਨੇਰੀ ਕਾਰਨ ਇਕ ਦਰੱਖਤ ਚੱਲਦੀ ਕਾਰ ‘ਤੇ ਜਾ ਡਿੱਗਾ, ਜਿਸ ਕਾਰਨ ਕਾਰ ਦੇ ਚਾਲਕ ਜਤਿੰਦਰ ਵਰਮਾ (42) ਤੇ ਓਮ ਪ੍ਰਕਾਸ਼ ਵਰਮਾ (45) ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਕਾਫ਼ੀ ਮੁਸ਼ੱਕਤ ਮਗਰੋਂ ਜੇ.ਸੀ.ਬੀ. ਦੀ ਮਦਦ ਨਾਲ ਦਰੱਖ਼ਤ ਨੂੰ ਪਾਸੇ ਕਰਵਾਇਆ ਤੇ ਮ੍ਰਿਤਕਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜਿਆ