ਬਠਿੰਡਾ ਨੇੜੇ ਰਾਮਪੁਰਾ ਫੂਲ ’ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਦੋਂ ਇੱਕ ਮਹਿਲਾ ਮਜ਼ਦੂਰਾਂ ਨਾਲ ਭਰੀ ਹੋਈ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਇੱਕ ਟਰੈਕਟਰ ਟਰਾਲੀ ਸੜਕ ਕਿਨਾਰੇ ਤੋਂ ਖੇਤਾਂ ’ਚ ਜਾ ਡਿੱਗੀ। ਜਿਸ ਕਾਰਨ ਦਰਜ਼ਨਾਂ ਮਜ਼ਦੂਰ ਔਰਤਾਂ ਜ਼ਖ਼ਮੀ ਹੋ ਗਈਆਂ।
ਜਾਣਕਾਰੀ ਮੁਤਾਬਕ ਇੱਕ ਟਰੈਕਟਰ ਟਰਾਲੀ ’ਤੇ ਸਵਾਰ ਹੋ ਕੇ 48 ਮਜ਼ਦੂਰ ਔਰਤਾਂ ਇੱਕ ਪਿੰਡ ਤੋਂ ਦੂਜੇ ਪਿੰਡ ਜਾ ਰਹੀਆਂ ਸੀ ਕਿ ਅਚਾਨਕ ਟਰੈਕਟਰ ਦੇ ਸਟੇਅਰਿੰਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਜਿਸ ਕਾਰਨ ਟਰੈਕਟਰ ਟਰਾਲੀ ਬੇਕਾਬੂ ਹੋ ਗਏ ਅਤੇ ਖੇਤਾਂ ’ਚ ਜਾ ਡਿੱਗੇ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਟਰੈਕਟਰ ਟਰਾਲੀ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀ ਹੋਈਆਂ ਮਜ਼ਦੂਰ ਔਰਤਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ। ਹਾਲਾਂਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਕੁੱਝ ਔਰਤਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।