Monday, December 23, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਮੋਹਾਲੀ ’ਚ ਲਿਵ-ਇਨ-ਪਾਰਟਰ ਨੇ ਅਗਵਾ ਕੀਤੀ ਢਾਈ ਸਾਲ ਦੀ ਬੱਚੀ

ਮੋਹਾਲੀ ’ਚ ਲਿਵ-ਇਨ-ਪਾਰਟਰ ਨੇ ਅਗਵਾ ਕੀਤੀ ਢਾਈ ਸਾਲ ਦੀ ਬੱਚੀ

 

ਮੋਹਾਲੀ ਦੀ ਸਦਰ ਖਰੜ ਪੁਲਿਸ ਨੇ ਆਪਣੇ ਲਿਵ-ਇਨ ਪਾਰਟਨਰ ਦੀ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਅਗਵਾ ਦੀ ਸਾਜ਼ਿਸ਼ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਚੀ ਸੀ।

ਫੜੇ ਗਏ ਮੁਲਜ਼ਮਾਂ ਵਿੱਚ ਹਰਬੰਸ ਸਿੰਘ, ਉਸ ਦਾ ਭਰਾ ਨਛੱਤਰ ਸਿੰਘ ਅਤੇ ਇੱਕ ਹੋਰ ਔਰਤ ਡੋਲੀ ਸ਼ਾਮਲ ਹਨ, ਜਦੋਂਕਿ ਤਮੰਨਾ ਜੋਸ਼ੀ ਅਤੇ ਨਿਤਿਨ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੜਕੀ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ ਅਤੇ ਤਿੰਨਾਂ ਮੁਲਜ਼ਮਾਂ ਨੂੰ ਖਰੜ ਅਦਾਲਤ ਨੇ 21 ਸਤੰਬਰ ਤੱਕ ਰਿਮਾਂਡ ’ਤੇ ਭੇਜ ਦਿੱਤਾ ਹੈ।

ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਗੁਰਸਾਹਿਬ ਸਿੰਘ ਜੋ ਕਿ ਮੂਲ ਤੌਰ ‘ਤੇ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਐਰੋ ਹੋਮਜ਼-1, ਖਰੜ ’ਚ ਰਹਿ ਰਿਹਾ ਹੈ। ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸਦੀ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੈ। ਗੁਰਸਾਹਿਬ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਤਮੰਨਾ ਜੋਸ਼ੀ ਨਾਂ ਦੀ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਸੀ। ਤਮੰਨਾ ਦਾ ਵਿਆਹ 2016 ‘ਚ ਹਰਬੰਸ ਸਿੰਘ ਨਾਲ ਹੋਇਆ ਸੀ, ਪਰ ਝਗੜੇ ਕਾਰਨ ਉਹ ਵੱਖ ਹੋ ਗਏ ਸਨ। ਇਸ ਤੋਂ ਬਾਅਦ 2 ਜੂਨ ਤੋਂ ਤਮੰਨਾ ਗੁਰਸਾਹਿਬ ਨਾਲ ਰਹਿ ਰਹੀ ਸੀ।

16 ਸਤੰਬਰ ਦੀ ਰਾਤ ਨੂੰ ਗੁਰਸਾਹਿਬ ਦੀ ਬੇਟੀ ਅਚਾਨਕ ਗਾਇਬ ਹੋ ਗਈ, ਜਿਸ ਤੋਂ ਬਾਅਦ ਉਸਨੇ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤਾਂ ਪਤਾ ਲੱਗਿਆ ਕਿ ਲੜਕੀ ਨੂੰ ਤਮੰਨਾ, ਹਰਬੰਸ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਗਵਾ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਲੜਕੀ ਨਾਲ ਦਿੱਲੀ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੋਟਲ ‘ਤੇ ਛਾਪਾ ਮਾਰ ਕੇ ਡੌਲੀ, ਤਮੰਨਾ ਅਤੇ ਨਿਤਿਨ ਨੂੰ ਗ੍ਰਿਫਤਾਰ ਕਰ ਲਿਆ। ਨਾਲ ਹੀ ਬੱਚੀ ਨੂੰ ਵੀ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਫਿਲਹਾਲ ਮੁੱਖ ਦੋਸ਼ੀ ਹਰਬੰਸ ਸਿੰਘ ਅਤੇ ਉਸ ਦਾ ਭਰਾ ਨਛੱਤਰ ਸਿੰਘ ਅਜੇ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ‘ਚ ਲੱਗੀ ਹੋਈ ਹੈ।