Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਅੱਧੀ ਰਾਤ ਸੜਕ ਕੰਢੇ ਸੁੱਤੇ ਲੋਕਾਂ 'ਤੇ ਚਾੜ 'ਤੀ ਗੱਡੀ, 4 ਲੋਕਾਂ...

ਅੱਧੀ ਰਾਤ ਸੜਕ ਕੰਢੇ ਸੁੱਤੇ ਲੋਕਾਂ ‘ਤੇ ਚਾੜ ‘ਤੀ ਗੱਡੀ, 4 ਲੋਕਾਂ ਦੀ ਮੌਤ, ਕਈ ਜ਼ਖਮੀਂ

 

ਪ੍ਰਯਾਗਰਾਜ : ਜ਼ਿਲ੍ਹੇ ਦੇ ਗੰਗਾ ਨਗਰ ਦੇ ਸੋਰਾਓਂ ਥਾਣਾ ਖੇਤਰ ਵਿੱਚ ਕਾਨਪੁਰ-ਵਾਰਾਣਸੀ ਹਾਈਵੇਅ ‘ਤੇ ਸੋਮਵਾਰ ਸਵੇਰੇ ਇੱਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਚਾਰ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਤਿੰਨ ਔਰਤਾਂ ਜ਼ਖਮੀ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਇੱਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀਸੀਪੀ) (ਗੰਗਾ ਨਗਰ) ਕੁਲਦੀਪ ਗੁਣਾਵਤ ਨੇ ਦੱਸਿਆ ਕਿ ਸੋਰਾਓਂ ਪੁਲਿਸ ਨੂੰ ਸੋਮਵਾਰ ਸਵੇਰੇ 4 ਵਜੇ ਸੋਰਾਓਂ ਪੁਲਿਸ ਸਟੇਸ਼ਨ ਖੇਤਰ ਵਿੱਚ ਵਾਪਰੇ ਹਾਦਸੇ ਬਾਰੇ ਸੂਚਨਾ ਮਿਲੀ ਅਤੇ ਉਹ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਨੇ ਦੱਸਿਆ ਕਿ ਇਹ ਹਾਦਸਾ ਕਾਨਪੁਰ-ਵਾਰਾਣਸੀ ਹਾਈਵੇਅ ‘ਤੇ ਬਿਘੀਆ ਪਿੰਡ ਦੇ ਸਾਹਮਣੇ ਵਾਪਰਿਆ ਹੈ। ਵਾਹਨ ਖ਼ਰਾਬ ਹੋਣ ਕਾਰਨ ਇੱਕ ਬੋਲੈਰੋ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਸੀ। ਠੀਕ ਨਾ ਹੋਣ ਕਾਰਨ ਉਕਤ ਗੱਡੀ ਵਿਚ ਸਵਾਰ ਲੋਕਾਂ ਵਿਚੋਂ 4 ਲੋਕ ਸੜਕ ਦੇ ਕਿਨਾਰੇ ਸੁੱਤੇ ਪਏ ਸਨ, ਜਦਕਿ ਤਿੰਨ ਔਰਤਾਂ ਅੰਦਰ ਸੁੱਤੀਆਂ ਹੋਈਆਂ ਸਨ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਨਾਲ ਗੱਡੀ ਦੇ ਸਾਹਮਣੇ ਸੁੱਤੇ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ।

ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੜਕ ਹਾਦਸੇ ਦਾ ਨੋਟਿਸ ਲਿਆ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ ‘ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।